BSF ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਤਸਕਰ ਨੂੰ ਕਰੋੜਾਂ ਦੀ ਹੈਰੋਇਨ ਤੇ ਪਿਸਤੌਲ ਸਮੇਤ ਗ੍ਰਿਫਤਾਰ

Saturday, Nov 15, 2025 - 06:40 PM (IST)

BSF ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਤਸਕਰ ਨੂੰ ਕਰੋੜਾਂ ਦੀ ਹੈਰੋਇਨ ਤੇ ਪਿਸਤੌਲ ਸਮੇਤ ਗ੍ਰਿਫਤਾਰ

ਗੁਰਦਾਸਪੁਰ (ਹਰਮਨ,ਵਿਨੋਦ): ਬੀਐੱਸਐੱਫ ਗੁਰਦਾਸਪੁਰ ਦੀ ਇੰਟੈਲੀਜੈਂਸ ਸ਼ਾਖਾ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਹਿਤ ਬੀਐੱਸਐੱਫ ਨੇ ਇੱਕ ਤਸਕਰ ਨੂੰ ਹੈਰਾਨ ਅਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਰੋਡ ਦੇ ਡੈਪਥ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲੀ , ਜਿਸ ਦੇ ਅਧਾਰ 'ਤੇ ਇੰਟੈਲੀਜੈਂਸ ਟੀਮ ਨੇ ਪਖੋਕੇ ਮਾਹੀਮਾਰਾ ਪਿੰਡ ਦੇ ਨੇੜੇ ਸ਼ੱਕੀ ਤਰੀਕੇ ਨਾਲ ਘੁੰਮ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਾਬੂ ਕੀਤਾ ਵਿਅਕਤੀ ਛੇਹਰਟਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸ ਦੇ ਕੋਲੋਂ 01 ਪਿਸਤੌਲ ਸਮੇਤ ਮੈਗਜ਼ੀਨ, 01 ਜਿੰਦਾ ਰਾਉਂਡ, ਇੱਕ ਮੋਬਾਈਲ ਫੋਨ ਅਤੇ 4,210 ਰੁਪਏ ਨਕਦ ਬਰਾਮਦ ਕੀਤੇ ਗਏ। ਅੱਗੇ ਦੀ ਪੁੱਛਗਿੱਛ ਵਿੱਚ ਇਸ ਵਿਅਕਤੀ ਨੇ ਇਕ ਹੋਰ ਟਿਕਾਣੇ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਅਧਾਰ 'ਤੇ ਬੀਐੱਸਐੱਫ ਦੇ ਜਵਾਨਾਂ ਨੇ ਵਿਸ਼ਾਲ ਤਲਾਸ਼ੀ ਆਪ੍ਰੇਸ਼ਨ ਚਲਾਇਆ। ਤਲਾਸ਼ੀ ਦੌਰਾਨ 1 ਮੋਟਰਸਾਈਕਲ ਅਤੇ ਹੈਰੋਇਨ ਦੇ 4 ਵੱਡੇ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਕੁੱਲ ਵਜ਼ਨ (ਪੈਕਿੰਗ ਸਮੇਤ) 11.08 ਕਿਲੋਗ੍ਰਾਮ ਪਾਇਆ ਗਿਆ।

ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ

ਇਹ ਪੈਕੇਟ ਪੀਲੇ ਚਿਪਕਣ ਵਾਲੇ ਟੇਪ ਨਾਲ ਲਪੇਟੇ ਹੋਏ ਸਨ, ਜਿਨ੍ਹਾਂ 'ਤੇ ਚਮਕੀਲੀ ਸਟਰਿਪਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਨਾਇਲੋਨ ਦੀ ਰੱਸੀ ਅਤੇ ਹੁੱਕ ਨਾਲ ਬੰਨ੍ਹਿਆ ਗਿਆ ਸੀ। ਵੱਡੇ ਪੈਕੇਟ ਖੋਲ੍ਹਣ 'ਤੇ ਉਨ੍ਹਾਂ ਵਿੱਚੋਂ 20 ਛੋਟੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ਨੂੰ ਕਈ ਪਰਤਾਂ ਵਾਲੇ ਕੱਪੜੇ ਅਤੇ ਪਲਾਸਟਿਕ ਵਿੱਚ ਮਹਫ਼ੂਜ਼ ਤਰੀਕੇ ਨਾਲ ਲਪੇਟਿਆ ਗਿਆ ਸੀ। ਬਰਾਮਦ ਸਾਰੀ ਵਸਤੂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਥਾਣਾ ਡੀਬੀਐਨ ਨੂੰ ਸੌਂਪਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ

 

 


author

Shivani Bassan

Content Editor

Related News