ਪੰਜਾਬ ''ਚ ਕਰੋੜਾਂ ਦੇ ਜਾਅਲੀ ਨੋਟ ਬਰਾਮਦ! ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼

Friday, Nov 14, 2025 - 03:53 PM (IST)

ਪੰਜਾਬ ''ਚ ਕਰੋੜਾਂ ਦੇ ਜਾਅਲੀ ਨੋਟ ਬਰਾਮਦ! ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼

ਡੇਰਾਬੱਸੀ (ਅਨਿਲ ਸ਼ਰਮਾ) : ਪੁਲਸ ਨੇ ਡੇਰਾਬੱਸੀ 'ਚ ਇੱਕ ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ 'ਚ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਅਤੇ ਬੰਦ ਕੀਤੀ ਗਈ ਕਰੰਸੀ ਬਰਾਮਦ ਕੀਤੀ ਗਈ, ਜਿਸ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਿੰਡਾਂ ਲਈ ਕੀਤਾ ਵੱਡਾ ਐਲਾਨ, ਦਸੰਬਰ ਦੇ ਅਖ਼ੀਰ ਤੱਕ ਜਾਰੀ ਹੋ ਜਾਵੇਗੀ...

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਚਿਨ ਵਾਸੀ ਭਾਰਤ ਨਗਰ, ਕੁਰੂਕਸ਼ੇਤਰ (ਹਰਿਆਣਾ) ਅਤੇ ਗੁਰਦੀਪ ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ (ਹਰਿਆਣਾ) ਵਜੋਂ ਹੋਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਅਲੀ ਕਰੰਸੀ ਅਪਰਾਧ 'ਚ ਸ਼ਾਮਲ ਇੱਕ ਅੰਤਰਰਾਜੀ ਸਿੰਡੀਕੇਟ ਨਾਲ ਜੁੜੇ ਦੋ ਸ਼ੱਕੀਆਂ ਦੀ ਗਤੀਵਿਧੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਸ਼ਰਾਬ ਦੇ ਠੇਕੇ ਰਹਿਣਗੇ ਬੰਦ! ਪੜ੍ਹੋ ਕਿਉਂ ਜਾਰੀ ਕੀਤੇ ਗਏ ਹੁਕਮ

ਇੰਸਪੈਕਟਰ ਸੁਮਿਤ ਮੋਰ (ਐੱਸ. ਐੱਚ. ਓ. ਡੇਰਾਬੱਸੀ) ਅਤੇ ਇੰਸਪੈਕਟਰ ਮਲਕੀਤ ਸਿੰਘ (ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ) ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ 'ਤੇ ਘੱਗਰ ਪੁਲ ਨੇੜੇ ਇੱਕ ਨਾਕਾ ਲਗਾਇਆ। ਸ਼ੱਕੀਆਂ ਨੂੰ ਇੱਕ ਚਿੱਟੇ ਰੰਗ ਦੀ ਸਕਾਰਪੀਓ ਵਿੱਚ ਜਾਂਦੇ ਹੋਏ ਰੋਕਿਆ ਗਿਆ, ਜਿਸ ਨਾਲ 11,05,000 ਰੁਪਏ ਦੀ ਅਸਲ ਬੰਦ ਕੀਤੀ ਗਈ ਕਰੰਸੀ ਅਤੇ 9 ਕਰੋੜ 88 ਲੱਖ ਰੁਪਏ ਦੀ ਡੁਪਲੀਕੇਟ ਕਰੰਸੀ ਬਰਾਮਦ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News