ਪਟਿਆਲਾ ਦੇ ਧਾਗਾ ਮਿੱਲ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

Sunday, Nov 23, 2025 - 11:54 AM (IST)

ਪਟਿਆਲਾ ਦੇ ਧਾਗਾ ਮਿੱਲ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਸਮਾਣਾ (ਦਰਦ, ਅਸ਼ੋਕ)- ਸਮਾਣਾ-ਪਟਿਆਲਾ ਰੋਡ ’ਤੇ ਸਥਿਤ ਅਯੁੱਧਿਆ ਕੋਟ ਸਪਿੰਨ ਪ੍ਰਾਈਵੇਟ ਲਿਮ: ਵਿਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ, ਜਿਸ ਨਾਲ ਤਿਆਰ ਸਾਮਾਨ, ਕੱਚਾ ਮਾਲ ਅਤੇ ਪੈਕਿੰਗ ਸਮੱਗਰੀ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਸਮਾਣਾ, ਪਟਿਆਲਾ ਅਤੇ ਨਾਭਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 50 ਤੋਂ ਵੱਧ ਪਾਣੀ ਦੇ ਟਰੱਕਾਂ ਦੀ ਵਰਤੋਂ ਕਰ ਕੇ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਹਲਚਲ! ਮੁੜ ਸਰਗਰਮ ਹੋਣ ਲੱਗੇ ਨਵਜੋਤ ਸਿੰਘ ਸਿੱਧੂ

ਇਸ ਦੌਰਾਨ ਜੇ. ਸੀ. ਬੀ. ਦੀ ਮਦਦ ਨਾਲ ਮਿੱਲ ਦੀਆਂ ਪਿਛਲੀਆਂ ਕੰਧਾਂ ਤੋੜ ਕੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਅਨੁਸਾਰ ਡੇਰਾ ਪੈਰੋਕਾਰ ਵੀ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ’ਚ ਸਹਾਇਤਾ ਕੀਤੀ। ਅੱਗ ਫੈਲਦੀ ਦੇਖ ਕੇ ਸਮਾਣਾ, ਪਟਿਆਲਾ ਅਤੇ ਨਾਭਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਸੂਚਿਤ ਕੀਤਾ ਗਿਆ। ਤਕਰੀਬਨ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਨੇ ਗੋਦਾਮ ਦੀ ਛੱਤ ’ਤੇ ਲੱਗੇ ਲੋਹੇ ਦੀਆਂ ਚਾਦਰਾਂ ਨੂੰ ਵੀ ਪਿੱਘਲਾ ਦਿੱਤਾ ਅਤੇ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਫੈਕਟਰੀ ਦੇ ਐੱਮ. ਡੀ. ਰਾਜੀਵ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 11 ਵਜੇ ਮਜ਼ਦੂਰਾਂ ਵੱਲੋਂ ਗੋਦਾਮ ’ਚ ਅੱਗ ਲੱਗਣ ਦੀ ਦਿੱਤੀ ਸੂਚਨਾ ’ਤੇ ਉਹ ਤੁਰੰਤ ਫੈਕਟਰੀ ’ਚ ਪਹੁੰਚੇ ਅਤੇ ਲੱਗੀ ਭਿਆਨਕ ਅੱਗ ਵੇਖ ਕੇ ਥਾਣਾ ਸਿਟੀ ਪੁਲਸ ਤੇ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਸੂਚਨਾ ਦਿੱਤੀ। ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ-ਸਰਕਟ ਦਸੱਦਿਆਂ ਕਿਹਾ ਕਿ ਗੋਦਾਮ ’ਚ ਰੱਖਿਆ ਕਰੋੜਾਂ ਰੁਪਏ ਦਾ ਤਿਆਰ ਸਾਮਾਨ, ਪੈਕਿੰਗ ਸਮੱਗਰੀ, ਕੱਚਾ ਮਾਲ ਅਤੇ ਕਪਾਹ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...


author

Shivani Bassan

Content Editor

Related News