ਪੰਜਾਬ ''ਚ VIP ਐਸਕਾਰਟ ਗੱਡੀਆਂ ਲਈ ਨਵੀਆਂ ਗਾਈਡਲਾਈਨਜ਼ ਜਾਰੀ, ਪੜ੍ਹੋ ਕਿਉਂ ਲੈਣਾ ਪਿਆ ਫ਼ੈਸਲਾ

Thursday, Nov 13, 2025 - 04:19 PM (IST)

ਪੰਜਾਬ ''ਚ VIP ਐਸਕਾਰਟ ਗੱਡੀਆਂ ਲਈ ਨਵੀਆਂ ਗਾਈਡਲਾਈਨਜ਼ ਜਾਰੀ, ਪੜ੍ਹੋ ਕਿਉਂ ਲੈਣਾ ਪਿਆ ਫ਼ੈਸਲਾ

ਚੰਡੀਗੜ੍ਹ : ਮੋਹਾਲੀ ਦੇ ਜ਼ੀਰਕਪੁਰ ਫਲਾਈਓਵਰ 'ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੀ ਕਾਰ ਵੀ. ਆਈ. ਪੀ. ਕਾਫ਼ਲੇ 'ਚ ਸ਼ਾਮਲ ਪੰਜਾਬ ਪੁਲਸ ਦੀ ਗੱਡੀ ਨਾਲ ਟਕਰਾਉਣ ਮਗਰੋਂ ਹੁਣ ਸੂਬੇ 'ਚ ਵੀ. ਆਈ ਪੀ. ਐਸਕਾਰਟ ਗੱਡੀਆਂ ਲਈ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਰਾਹਤ ਭਰੀ ਖ਼ਬਰ, ਸੂਬਾ ਸਰਕਾਰ ਨੇ ਸ਼ੁਰੂ ਕੀਤੀ ਵੱਡੀ ਸਕੀਮ
ਪੜ੍ਹੋ ਨਵੀਆਂ ਹਦਾਇਤਾਂ
1. ਗੈਰ-ਐਮਰਜੈਂਸੀ ਆਵਾਜਾਈ ਦੌਰਾਨ ਟ੍ਰੈਫਿਕ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ। ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
2. ਜਨਤਕ ਆਵਾਜਾਈ 'ਚ ਘੱਟੋ-ਘੱਟ ਰੁਕਾਵਟ ਨੂੰ ਯਕੀਨੀ ਬਣਾਉਂਦੇ ਹੋਏ ਸੁਚਾਰੂ ਆਵਾਜਾਈ ਦੀ ਸਹੂਲਤ
3. ਸੁਰੱਖਿਆ ਵਾਲੇ ਨਾਲ ਸੜਕੀ ਯਾਤਰਾ ਦੌਰਾਨ ਸ਼ਿਸ਼ਟਾਚਾਰ ਵਾਲਾ ਪੇਸ਼ੇਵਰ ਆਚਰਣ ਬਣਾਈ ਰੱਖਿਆ ਜਾਵੇ।
4. ਹਰ ਹਾਲਤ ਵਿੱਚ ਬਹੁਤ ਜ਼ਿਆਦਾ ਸਬਰ ਅਤੇ ਸੰਜਮ ਵਰਤਿਆ ਜਾਵੇਗਾ।
5. ਕਿਸੇ ਵੀ ਘਟਨਾ ਦੀ ਰਿਪੋਰਟ ਐਸਕਾਰਟ ਇੰਚਾਰਜ ਰਾਹੀਂ ਤੁਰੰਤ ਸਬੰਧਿਤਕੁਆਟਰਾਂ ਨੂੰ ਕੀਤੀ ਜਾਣੀ ਚਾਹੀਦੀ ਹੈ।
6. ਸਾਰੇ ਜ਼ਿਲ੍ਹਿਆਂ ਵੱਲੋਂ ਐਸਕਾਰਟ, ਪਾਇਲਟ ਅਤੇ ਟ੍ਰੈਫਿਕ ਸਟਾਫ਼ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੜਕ ‘ਤੇ ਪੇਸ਼ੇਵਰ ਅਤੇ ਸ਼ਿਸ਼ਟਾਚਾਰ ਵਾਲੇ ਵਿਵਹਾਰ ਬਾਰੇ ਲਾਜ਼ਮੀ ਬ੍ਰੀਫਿੰਗ।

ਇਹ ਵੀ ਪੜ੍ਹੋ : ਪੰਜਾਬ ਦੇ ਸਰਪੰਚਾਂ-ਪੰਚਾਂ ਲਈ ਪਹਿਲੀ ਵਾਰ ਵੱਡੇ ਹੁਕਮ ਲਾਗੂ, ਸਰਕਾਰੀ ਮੁਲਾਜ਼ਮਾਂ ਵਾਂਗ ਹੁਣ...(ਵੀਡੀਓ)
ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਜ਼ੀਰਕਪੁਰ ਫਲਾਈਓਵਰ 'ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੀ ਕਾਰ ਪੰਜਾਬ ਪੁਲਸ ਦੀ ਐਸਕਾਰਟ ਗੱਡੀ ਨਾਲ ਟਕਰਾ ਗਈ ਸੀ ਅਤੇ ਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਇਹ ਟੱਕਰ ਜਾਣ-ਬੁੱਝ ਕੇ ਮਾਰੀ ਗਈ ਹੈ। ਇਸ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਮਾਮਲੇ 'ਚ ਐਕਸ਼ਨ ਲੈਂਦਿਆਂ ਪੁਲਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਲਿਖਿਆ ਕਿ ਵੀ. ਆਈ. ਪੀ. ਸੁਰੱਖਿਆ ਇਕ ਉੱਚ ਜ਼ਿੰਮੇਵਾਰੀ ਵਾਲਾ ਕੰਮ ਹੈ, ਜੋ ਨਾਗਰਿਕਾਂ ਲਈ ਅਨੁਸ਼ਾਸਨ, ਧੀਰਜ ਅਤੇ ਸਤਿਕਾਰ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਿਤ ਪੁਲਸ ਮੁਲਾਜ਼ਮਾਂ ਨੂੰ ਉਕਤ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News