ਅੰਮ੍ਰਿਤਸਰ ਸਰਹੱਦ ਤੋਂ 3 ਡਰੋਨ ਜ਼ਬਤ, ਚਰਚਾ 'ਚ ਆਏ ਇਹ ਪਿੰਡ
Monday, Nov 24, 2025 - 01:13 PM (IST)
ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਦੀ 153 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ ’ਤੇ ਸਮੱਗਲਰਾਂ ਵੱਲੋਂ ਡਰੋਨ ਦੀ ਆਵਾਜਾਈ ਲਗਾਤਾਰ ਜਾਰੀ ਹੈ। ਰਿਪੋਰਟਾਂ ਅਨੁਸਾਰ ਬੀ. ਐੱਸ. ਐੱਫ. ਨੇ ਇਕ ਦਿਨ ਵਿਚ ਤਿੰਨ ਡਰੋਨ ਜ਼ਬਤ ਕੀਤੇ, ਜਿਨ੍ਹਾਂ ਵਿੱਚੋਂ ਇਕ ਜੇ. ਸੀ. ਪੀ. ਅਟਾਰੀ ਖੇਤਰ ਵਿੱਚ ਸੀ, ਜਿੱਥੇ ਰੀਟ੍ਰੀਟ ਸੈਰੇਮਨੀ ਪਰੇਡ ਹੋਈ ਸੀ। ਧਨੋਖੁਰਦ ਅਤੇ ਰੌੜਾਂਵਾਲਾ ਖੁਰਦ ਖੇਤਰਾਂ ਵਿੱਚ ਵੀ ਦੋ ਡਰੋਨ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਦਸੰਬਰ ਦੀ ਸ਼ੁਰੂਆਤ 'ਚ...
ਜ਼ਿਲ੍ਹੇ ਦੇ ਕੁਝ 12-13 ਪਿੰਡਾਂ ਵਿਚ ਡਰੋਨ ਅਤੇ ਹੈਰੋਇਨ ਦੇ ਪੈਕੇਟ ਪਤੰਗਾਂ ਵਾਂਗ ਪਏ ਮਿਲ ਰਹੇ ਹਨ, ਪਰ ਸਮੱਗਲਰਾਂ ਦਾ ਕੋਈ ਸੁਰਾਗ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਮੱਗਲਰ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
