ਅੰਮ੍ਰਿਤਸਰ ਦੇ ਸਰਹੱਦੀ ਪਿੰਡ ''ਚ ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ
Sunday, Nov 23, 2025 - 08:50 PM (IST)
ਅੰਮ੍ਰਿਤਸਰ (ਨੀਰਜ): ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਵਾਰ ਫਿਰ ਸਰਹੱਦੀ ਪਿੰਡ ਮੋਡੇ 'ਚ 6 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਰਿਪੋਰਟਾਂ ਅਨੁਸਾਰ, ਤਸਕਰਾਂ ਨੇ ਡਰੋਨ ਰਾਹੀਂ ਹੈਰੋਇਨ ਦੇ ਪੈਕੇਟ ਸੁੱਟੇ ਸਨ, ਪਰ ਗਲਤ ਜਗ੍ਹਾ ਹੋਣ ਕਾਰਨ, ਪੈਕੇਟ ਤਸਕਰਾਂ ਦੀ ਬਜਾਏ ਬੀਐੱਸਐੱਫ ਦੇ ਹੱਥਾਂ 'ਚ ਆ ਗਏ। ਇਸ ਵੇਲੇ ਬੀਐੱਸਐੱਫ ਵੱਲੋਂ ਇਲਾਕੇ ਦੀ ਜਾਂਚ ਜਾਰੀ ਹੈ।
