ਖਾਣੇ ਨੂੰ ਜ਼ਹਿਰੀਲਾ ਬਣਾ ਸਕਦੈ ਰਸੋਈ ''ਚ ਵਰਤਿਆ ਜਾਣ ਵਾਲਾ ਤੌਲੀਆ

Wednesday, Jun 13, 2018 - 12:21 AM (IST)

ਲੰਡਨ— ਰਸੋਈ 'ਚ ਵਰਤਿਆ ਜਾਣ ਵਾਲਾ ਤੌਲੀਆ ਖਾਣੇ ਨੂੰ ਜ਼ਹਿਰੀਲਾ ਬਣਾ ਸਕਦਾ ਹੈ। ਮਾਰੀਸ਼ਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੇ ਅਧਿਐਨ ਦੇ ਨਤੀਜਿਆਂ ਵਿਚ ਇਹ ਚਿਤਾਵਨੀ ਦਿੱਤੀ ਹੈ। ਖੋਜਕਾਰਾਂ ਨੇ ਰਸੋਈ ਘਰ 'ਚ ਇਕ ਮਹੀਨੇ ਤੱਕ ਵਰਤੇ ਗਏ ਲੱਗਭਗ 100 ਤੌਲੀਆਂ ਦਾ ਪ੍ਰੀਖਣ ਕਰ ਕੇ ਦੇਖਿਆ ਕਿ ਇਹ ਖਾਣੇ ਨੂੰ ਜ਼ਹਿਰੀਲਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੌਲੀਆਂ ਵਿਚ ਈ-ਕੋਲਾਈ ਵਰਗੇ ਹਾਨੀਕਾਰਕ ਬੈਕਟੀਰੀਆ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਖੋਜਕਾਰਾਂ ਨੇ ਦੇਖਿਆ ਕਿ ਜਿਨ੍ਹਾਂ ਰਸੋਈ ਘਰਾਂ ਵਿਚ ਮਾਸਾਹਾਰ ਪਕਾਏ ਜਾਂਦੇ ਹਨ, ਉਨ੍ਹਾਂ 'ਚ ਰੱਖੇ ਤੌਲੀਏ ਵਿਚ ਈ-ਕੋਲਾਈ ਦੀ ਮੌਜੂਦਗੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕਿਵੇਂ ਕਰੀਏ ਬਚਾਅ
*
ਤੌਲੀਏ ਨੂੰ ਨਿਯਮਿਤ ਤੌਰ 'ਤੇ ਸਾਫ ਕਰੋ।
* ਮੁੜ ਵਰਤੋਂ 'ਚ ਲਿਆਉਣ ਤੋਂ ਪਹਿਲਾਂ ਜ਼ਰੂਰ ਸੁਕਾਓ।
* ਕੱਪੜੇ ਦੀ ਥਾਂ ਪੇਪਰ ਤੌਲੀਏ ਦੀ ਵਰਤੋਂ ਕਰੋ।


Related News