ਕੱਥੂਨੰਗਲ ''ਚ ਬੈਂਕ ਲੁੱਟੇ ਜਾਣ ਦੀ ਘਟਨਾ ਦੇ ਮਾਮਲੇ ਵਿਚ ਨਵਾਂ ਮੋੜ
Saturday, Sep 21, 2024 - 06:25 PM (IST)
ਕੱਥੂਨੰਗਲ (ਤੱਗੜ) : ਪਿਛਲੇ ਦਿਨੀਂ ਪੁਲਸ ਥਾਣਾ ਕੱਥੂਨੰਗਲ ਅਧੀਨ ਆਉਂਦੇ ਪਿੰਡ ਗੋਪਾਲਪੁਰ ਮੱਝ ਵਿੰਡ ਵਿਖੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਵਿਚ 5 ਹਥਿਆਰਬੰਦ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ’ਤੇ 25 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ 5 ਲੁਟੇਰਿਆਂ ਦੀਆਂ ਸੀ. ਸੀ. ਟੀ. ਵੀ. ਤਸਵੀਰਾ ਸਾਹਮਣੇ ਆਈਆਂ ਹਨ। ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈਆਂ ਤਸਵੀਰਾਂ ਵਿਚ ਇਹ ਵੇਖਣ ’ਚ ਆਇਆ ਹੈ ਕਿ 5 ਦੀ ਗਿਣਤੀ ਵਿਚ ਆਏ ਲੁਟੇਰੇ 2 ਮੋਟਰਸਾਈਕਲਾਂ ’ਤੇ ਸਵਾਰ ਸਨ ਤੇ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ
ਦੱਸਣਯੋਗ ਹੈ ਕਿ ਬੀਤੀ 18 ਤਰੀਕ ਨੂੰ 3 ਵਜੇ ਦੇ ਕਰੀਬ 15 ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਹਥਿਆਰਾਂ ਸਮੇਤ ਦਾਖਲ ਹੋਏ ਸਨ, ਜਿਨ੍ਹਾਂ ਵਲੋਂ ਬੈਂਕ ਸਟਾਫ਼ ਤੇ ਗਾਰਡ ਨੂੰ ਬੰਦੀ ਬਣਾ ਕੇ 25 ਲੱਖ ਦੀ ਲੁੱਟ ਨੂੰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਿੰਨ ਦਿਨ ਬਾਅਦ ਵੀ ਪੁਲਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8