ਲੁਧਿਆਣਾ ''ਚ ਆਇਆ ''ਤੇਂਦੁਆ'', ਅਧਿਕਾਰੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ

Saturday, Sep 21, 2024 - 06:26 PM (IST)

ਲੁਧਿਆਣਾ ''ਚ ਆਇਆ ''ਤੇਂਦੁਆ'', ਅਧਿਕਾਰੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ

ਲੁਧਿਆਣਾ (ਅਸ਼ੋਕ) : ਅੱਜ ਲੁਧਿਆਣਾ ਦੇ ਪਾਇਲ ਦੇ ਨਜ਼ਦੀਕੀ ਪਿੰਡ ਜਰਗੜੀ ਅਤੇ ਲਸਾੜਾ ਇਲਾਕੇ ਦੇ ਨੇੜੇ ਤੇਂਦੁਆ ਦਿਖਾਈ ਦੇਣ ਦੀ ਅਫ਼ਵਾਹ ਫੈਲ ਗਈ। ਇਸ ਮਗਰੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਜਾਨਵਰ ਬਿੱਲੀ ਪਰਿਵਾਰ ਦਾ ਹੈ ਜਿਸਨੂੰ ਬਾਇਓਕੈਟ ਨਾਮ ਨਾਲ ਜਾਣਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੇ, ਜਾਰੀ ਹੋਇਆ ਅਲਰਟ

ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਨੇ ਤੇਂਦੁਆ ਦੇਖਿਆ ਹੈ, ਪਰ ਤੇਂਦੁਆ ਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਲੇ। ਡੂੰਘਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਬਿੱਲੀ ਦੇ ਪੈਰਾਂ ਦੇ ਨਿਸ਼ਾਨ ਹਨ। ਲੁਧਿਆਣਾ ਜੰਗਲੀ ਜੀਵ ਵਿਭਾਗ ਦੇ ਰੇਂਜ ਅਫ਼ਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਕ ਵੀਡੀਓ ਲੋਕਾਂ ਵੱਲੋਂ ਭੇਜੀ ਗਈ ਹੈ, ਜਿਸ ਵਿਚ ਤੇਂਦੂਆ ਨਹੀਂ ਸਗੋਂ ਇਕ ਜੰਗਲੀ ਬਿੱਲੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਅਜਿਹੀਆਂ ਅਫਵਾਹਾ 'ਤੇ ਯਕੀਨ ਕੀਤਾ ਜਾਵੇ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਦੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ

ਕੀ ਹੁੰਦੀ ਹੈ ਬਾਇਓਕੈਟ

ਬਾਇਓਕੈਟ ਇਕ ਕਿਸਮ ਦਾ ਜੰਗਲੀ ਜਾਨਵਰ ਹੈ ਜੋ ਬਿੱਲੀ ਪਰਿਵਾਰ ਨਾਲ ਸੰਬੰਧਤ ਹੈ। ਇਸ ਨੂੰ ਆਮ ਤੌਰ 'ਤੇ ਬਿੱਲੀ ਤੋਂ ਵੱਧ ਤਾਕਤਵਰ ਅਤੇ ਤੇਜ਼ ਮੰਨਿਆ ਜਾਂਦਾ ਹੈ। ਬਾਇਓਕੈਟ ਆਮਤੌਰ 'ਤੇ ਜੰਗਲੀ ਅਤੇ ਪਹਾੜੀ ਇਲਾਕਿਆਂ ਵਿਚ ਪਾਈ ਜਾਂਦੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News