ਤੀਜਾ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ ਮਲੇਸ਼ੀਆ ''ਚ ਸਫ਼ਲਤਾਪੂਰਵਕ ਹੋਇਆ ਸੰਪੰਨ
Friday, Jun 20, 2025 - 03:22 PM (IST)

ਭਵਾਨੀਗੜ੍ਹ (ਕਾਂਸਲ) :- ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਪ ਵੱਲੋਂ ਅੰਤਰ ਰਾਸ਼ਟਰੀ ਸਿੱਖਿਆ ਸੰਮੇਲਨਾਂ ਦੀ ਲੜੀ ਵਜੋਂ ਤੀਜਾ ਸੰਮੇਲਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਅਨਿਲ ਮਿੱਤਲ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 2023 ਵਿੱਚ ਇਹ ਸਿੱਖਿਆ ਸੰਮੇਲਨ ਡੁਬਈ ਵਿਖੇ ਅਤੇ 2024 ਵਿੱਚ ਇਹ ਸੰਮੇਲਨ ਵੀਅਤਨਾਮ ਦੇ ਸ਼ਹਿਰ ਹਨੋਈ ਵਿਖੇ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਵਾਰ ਭਾਰਤ ਅਤੇ ਬਾਹਰਲੇ ਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਕੁਆਲਾਲੰਪੁਰ ਵਿਖੇ ਹੋਏ ਇਸ ਸੰਮੇਲਨ ਵਿੱਚ ਭਾਗ ਲਿਆ। ਇਸ ਸੰਮੇਲਨ ਦੇ ਸ਼ੁਰੂਆਤ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਾਨਫਰੰਸ ਦੇ ਵਿਸ਼ੇ ਉੱਪਰ ਚਾਨਣਾ ਪਾਇਆ। ਡਾ. ਜਗਜੀਤ ਸਿੰਘ ਧੂਰੀ ਇਸ ਸੰਮੇਲਨ ਦੇ ਮੁੱਖ ਬੁਲਾਰੇ ਸਨ ਜਿਹਨਾਂ ਨੇ ਸੰਮੇਲਨ ਦੇ ਵਿਸ਼ੇ ਐਜੂਪਰਿਨਿਓਰਲ ਈਕੋਸਿਸਟਮ- ਫਿਊਚਰ ਪਰੂਫਿੰਗ ਦ ਐਜੂਕੇਸ਼ਨ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਨੂੰ ਵੀ ਸਮੇਂ ਦਾ ਹਾਣੀ ਹੋਣਾ ਪਵੇਗਾ।
ਇਹ ਵੀ ਪੜ੍ਹੋ- ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...
ਇਸ ਮੌਕੇ ਡਾ. ਐੱਚ.ਐੱਸ. ਧਾਲੀਵਾਲ ਨੇ ਸਕਿੱਲ ਐਜੂਕੇਸ਼ਨ ਉੱਪਰ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ, ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸੰਦੀਪ ਬਾਂਸਲ, ਸਤਨਾਮ ਸਿੰਘ ਬੁੱਟਰ, ਸ਼ਿਵ ਕੁਮਾਰ ਜਿੰਦਲ, ਗੁਰਮੀਤ ਕੌਰ ਨੇ ਆਪਣੇ-ਆਪਣੇ ਸੁਝਾਅ ਦਿੱਤੇ।
ਇਨ੍ਹਾਂ ਬੁਲਾਰਿਆਂ ਤੋਂ ਬਿਨਾਂ ਡੈਲੀਗੇਟ ਦੇ ਤੌਰ 'ਤੇ ਪਹੁੰਚੇ ਜਤਿੰਦਰ ਸਿੰਘ (ਆਸਟਰੇਲੀਆ), ਸ਼ੀਰੂ ਬੇਦੀ, ਸਰਗਮ ਥਿੰਦ, ਦਿਵਿਆ ਜੁਲਕਾ, ਪ੍ਰਗਟ ਸਿੰਘ, ਸ਼ੁਭਕਰਮਨ ਸਿੰਘ, ਵਿਸ਼ਾਲੀ ਗੁਪਤਾ, ਕ੍ਰਿਸ਼ਾ ਮਿੱਤਲ ਅਤੇ ਵਰਿੰਦਾ ਮਿੱਤਲ ਨੇ ਇਸ ਸੰਮੇਲਨ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਓਪਨ ਮਾਇਕ ਡਿਸਕਸ਼ਨ ਦੌਰਾਨ ਗੁਰਵਿੰਦਰ ਕੌਰ, ਨੀਰੂ ਮਹਿਤਾ, ਮਨੋਰਮਾ ਸਮਾਗ, ਯਸ਼ਪਾਲ ਆਹੂਜਾ, ਤੇਜਿੰਦਰ ਗੁਪਤਾ ਨੇ ਵਧੀਆ ਸੁਝਾਅ ਦੇ ਕੇ ਇਸ ਸੰਮੇਲਨ ਦੇ ਵਿਸ਼ੇ ਨੂੰ ਅਰਥ ਭਰਪੂਰ ਬਣਾਇਆ।
ਇਹ ਵੀ ਪੜ੍ਹੋ- ਘਰੋਂ ਖੇਤ ਗਿਆ ਕਿਸਾਨ ਨਾ ਮੁੜਿਆ ਘਰ, ਜਦੋਂ ਲੱਭਣ ਗਿਆ ਪਰਿਵਾਰ ਤਾਂ ਮੰਜ਼ਰ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਸਮੂਹ ਡੈਲੀਗੇਟਸ ਨੇ ਇਸ ਸੰਮੇਲਨ ਨੂੰ ਸਫਲ ਕਰਾਰ ਦਿੰਦੇ ਹੋਏ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਇਸ ਸੰਮੇਲਨ ਵਿੱਚੋਂ ਨਿਕਲੇ ਸੁਝਾਵਾਂ ਨੂੰ ਸੰਸਥਾਵਾਂ ਤੱਕ ਪਹੁੰਚਾਇਆ ਜਾਵੇਗਾ। ਅੰਤ ਵਿੱਚ ਏ.ਪੀ.ਐੱਫ. ਦੇ ਡਾਇਰੈਕਟਰ ਸੰਦੀਪ ਮਹਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਫਲ ਪ੍ਰਬੰਧਾਂ ਲਈ ਸਾਰੇ ਅੰਤਰ ਰਾਸ਼ਟਰੀ ਸੰਮੇਲਨ ਕਮੇਟੀ ਦੇ ਡਾਇਰੈਕਟਰਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਚੌਥੇ ਅੰਤਰ ਰਾਸ਼ਟਰ ਸੰਮੇਲਨ ਲਈ ਕੈਨੇਡਾ ਦੀ ਧਰਤੀ ਨੂੰ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e