ਮਹਿਲ ਕਲਾਂ ਬਲਾਕ ਵਿਚ 23 ਜ਼ੋਨਾਂ ’ਚ ਮੁਕਾਬਲਾ ਪੱਕਾ, ਦੋ ਜ਼ੋਨਾਂ ਤੋਂ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ
Saturday, Dec 06, 2025 - 08:14 PM (IST)
ਮਹਿਲ ਕਲਾਂ (ਹਮੀਦੀ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਮਹਿਲ ਕਲਾਂ ਬਲਾਕ ਵਿਚ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਸੀ। ਰਿਟਰਨਿੰਗ ਅਧਿਕਾਰੀ ਦਫ਼ਤਰ ਵਿਚ ਹੋਈ ਕਾਰਵਾਈ ਤੋਂ ਬਾਅਦ ਚੋਣ ਤਸਵੀਰ ਸਪਸ਼ਟ ਹੋ ਗਈ ਹੈ। ਹੁਣ 25 ਵਿਚੋਂ 23 ਜ਼ੋਨਾਂ ਵਿਚ ਮੁਕਾਬਲਾ ਹੋਵੇਗਾ, ਜਦਕਿ ਦੋ ਜ਼ੋਨਾਂ ਤੋਂ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਹਨ।
ਜ਼ੋਨ ਨੰਬਰ 7 (ਗਹਿਰ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਵਾਪਸੀ ਮਗਰੋਂ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਬਣੇ ਹਨ। ਓਸੇ ਤਰ੍ਹਾਂ ਜ਼ੋਨ ਨੰਬਰ 15 (ਮਹਿਲ ਕਲਾਂ) ਤੋਂ ਆਮ ਆਦਮੀ ਪਾਰਟੀ ਦੇ ਰਸਪਾਲ ਸਿੰਘ ਇਕਲੌਤੇ ਉਮੀਦਵਾਰ ਰਹਿ ਜਾਣ ਕਾਰਨ ਬਿਨਾਂ ਮੁਕਾਬਲੇ ਚੁਣੇ ਗਏ ਹਨ। ਚੋਣ ਮੈਦਾਨ ਵਿੱਚ ਹੁਣ ਕੁੱਲ 68 ਉਮੀਦਵਾਰ ਬਾਕੀ ਹਨ — ਆਪ ਦੇ 23, ਕਾਂਗਰਸ ਦੇ 19, ਅਕਾਲੀ ਦਲ ਦੇ 13, ਬੀਜੇਪੀ ਦੇ 4, ਬਸਪਾ ਦੇ 2 ਅਤੇ 7 ਆਜ਼ਾਦ ਉਮੀਦਵਾਰ। ਹੇਠਾਂ ਜ਼ੋਨ-ਵਾਈਜ਼ ਮੁਕਾਬਲੇ ਦੀ ਸਥਿਤੀ ਦਿੱਤੀ ਗਈ ਹੈ: ਜ਼ੋਨ 1: ਹਰਮਨਪ੍ਰੀਤ ਸਿੰਘ (ਅਕਾਲੀ), ਤਰਸੇਮ ਸਿੰਘ (ਆਪ), ਰਮਨਦੀਪ ਕੌਰ (ਕਾਂਗਰਸ),ਜ਼ੋਨ 2: ਸਰਬਜੀਤ ਕੌਰ (ਆਪ), ਦੇਹਰਜਿੰਦਰ ਕੌਰ (ਕਾਂਗਰਸ), ਗੁਰਮੇਲ ਕੌਰ (ਅਕਾਲੀ), ਚਰਨਜੀਤ ਕੌਰ (ਆਜ਼ਾਦ),ਜ਼ੋਨ 3: ਗੁਰਜੀਤ ਸਿੰਘ (ਆਪ), ਗੁਰਮੇਲ ਸਿੰਘ (ਕਾਂਗਰਸ), ਮਹਿੰਦਰ ਸਿੰਘ (ਆਜ਼ਾਦ),ਜ਼ੋਨ 4: ਕਿਰਨਜੀਤ ਕੌਰ (ਆਪ), ਗੁਰਪ੍ਰੀਤ ਕੌਰ (ਅਕਾਲੀ), ਮਨਪ੍ਰੀਤ ਕੌਰ (ਕਾਂਗਰਸ),ਜ਼ੋਨ 5: ਸੁਖਜਿੰਦਰ ਕੌਰ (ਆਪ), ਗੁਰਪ੍ਰੀਤ ਕੌਰ (ਕਾਂਗਰਸ), ਜਸਵਿੰਦਰ ਕੌਰ (ਅਕਾਲੀ),ਜ਼ੋਨ 6: ਚਮਕੌਰ ਸਿੰਘ (ਆਜ਼ਾਦ), ਜਗਮੇਲ ਸਿੰਘ (ਆਪ), ਰਾਜਾ ਸਿੰਘ (ਬਸਪਾ),ਜ਼ੋਨ 8: ਹਰਪ੍ਰੀਤ ਕੌਰ (ਕਾਂਗਰਸ), ਕੁਲਵੰਤ ਕੌਰ (ਅਕਾਲੀ), ਕੁਲਵਿੰਦਰ ਕੌਰ (ਆਪ),ਜ਼ੋਨ 9: ਹਰਦੀਪ ਸਿੰਘ (ਆਪ), ਕੁਲਵੰਤ ਸਿੰਘ (ਕਾਂਗਰਸ), ਪਰਜੀਤ ਸਿੰਘ (ਬੀਜੇਪੀ),ਜ਼ੋਨ 10: ਅਮਰਜੀਤ ਕੌਰ (ਅਕਾਲੀ), ਅਮਿਤਾ ਸ਼ਰਮਾ (ਕਾਂਗਰਸ), ਮਨਪ੍ਰੀਤ ਕੌਰ (ਆਪ),ਜ਼ੋਨ 11: ਜਸਪ੍ਰੀਤ ਸਿੰਘ (ਆਪ), ਜਗਦੀਸ਼ ਸਿੰਘ (ਅਕਾਲੀ),ਜ਼ੋਨ 12: ਕੁਲਦੀਪ ਕੌਰ (ਬੀਜੇਪੀ), ਗੁਰਵਿੰਦਰ ਸਿੰਘ (ਆਜ਼ਾਦ), ਜਸਵਿੰਦਰ ਸਿੰਘ (ਅਕਾਲੀ), ਦਵਿੰਦਰ ਸਿੰਘ ( ਆਪ), ਮਨਦੀਪ ਸਿੰਘ (ਕਾਂਗਰਸ)ਜ਼ੋਨ 13: ਕੁਲਦੀਪ ਸਿੰਘ (ਅਕਾਲੀ), ਭੋਲਾ ਸਿੰਘ ( ਆਪ), ਮੁਖਰਾਮ (ਕਾਂਗਰਸ),ਜ਼ੋਨ 14: ਸਵਰਨਜੀਤ ਕੌਰ (ਆਪ), ਗੁਰਮੀਤ ਕੌਰ (ਕਾਂਗਰਸ), ਜਸਵਿੰਦਰ ਕੌਰ (ਅਕਾਲੀ),ਜ਼ੋਨ 16: ਕਰਮ ਸਿੰਘ (ਆਜ਼ਾਦ), ਜਗਸੀਰ ਸਿੰਘ (ਕਾਂਗਰਸ), ਲਖਵਿੰਦਰ ਸਿੰਘ (ਆਪ),ਜ਼ੋਨ 17: ਹਰਜੀਤ ਸਿੰਘ (ਆਪ), ਜਗਦੇਵ ਸਿੰਘ (ਕਾਂਗਰਸ),ਜ਼ੋਨ 18: ਗੁਰਜੀਤ ਕੌਰ (ਆਪ), ਬਲਜੀਤ ਕੌਰ (ਅਕਾਲੀ),ਜ਼ੋਨ 19: ਸੰਦੀਪ ਸਿੰਘ (ਆਪ), ਧਰਮਿੰਦਰ ਸਿੰਘ (ਕਾਂਗਰਸ),ਜ਼ੋਨ 20: ਕਿਰਨਜੀਤ ਕੌਰ (ਬੀਜੇਪੀ), ਗੁਰਮੀਤ ਕੌਰ (ਆਜ਼ਾਦ), ਨਿਰਮਲਜੀਤ ਕੌਰ (ਕਾਂਗਰਸ), ਬਲਜੀਤ ਕੌਰ (ਆਪ),ਜ਼ੋਨ 21: ਹਰਦੀਪ ਕੌਰ (ਅਕਾਲੀ), ਜਸਪਾਲ ਕੌਰ (ਆਪ),ਜ਼ੋਨ 22: ਅਮਰਜੀਤ ਕੌਰ (ਬਸਪਾ), ਕਮਲਜੀਤ ਕੌਰ (ਕਾਂਗਰਸ), ਗਗਨਦੀਪ ਕੌਰ (ਬੀਜੇਪੀ), ਬਲਵੰਤ ਕੌਰ (ਆਪ),ਜ਼ੋਨ 23: ਸੰਦੀਪ ਕੌਰ (ਕਾਂਗਰਸ), ਸੁਖਵਿੰਦਰ ਕੌਰ (ਅਕਾਲੀ), ਦਲਜੀਤ ਕੌਰ (ਆਪ),ਜ਼ੋਨ 24: ਕਰਮਜੀਤ ਸਿੰਘ (ਆਪ), ਗੁਰਵਿੰਦਰ ਸਿੰਘ (ਕਾਂਗਰਸ), ਨਾਹਰ ਸਿੰਘ (ਆਜ਼ਾਦ),ਜ਼ੋਨ 25: ਗੁਰਮੀਤ ਕੌਰ (ਕਾਂਗਰਸ), ਜਸਵਿੰਦਰ ਕੌਰ (ਆਪ) ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।
