ਜਦੋਂ ਪਾਕਿਸਤਾਨੀ ਗਾਇਕ ਆਤਿਫ ਨੇ ਸ਼ੋਅ ਰੋਕ ਕੇ ਕੁੜੀ ਨੂੰ ਤੰਗ ਕਰ ਰਹੇ ਮੁੰਡਿਆਂ ਨੂੰ ਸਿਖਾਇਆ ਸਬਕ... (ਵੀਡੀਓ)

01/16/2017 12:43:02 PM

ਇਸਲਾਮਾਬਾਦ/ਨਵੀਂ ਦਿੱਲੀ— ਪਾਕਿਸਤਾਨੀ ਗਾਇਕ ਆਤਿਫ ਅਸਲਮ ਦੇ ਚਾਹੁਣ ਵਾਲਿਆਂ ਦੀ ਭਾਰਤ ਵਿਚ ਕੋਈ ਕਮੀ ਨਹੀਂ ਹੈ ਪਰ ਹੁਣ ਜੋ ਇਸ ਗਾਇਕ ਨੇ ਕੀਤਾ ਹੈ, ਉਹ ਦੇਖ ਕੇ ਹਰ ਭਾਰਤੀ ਅਤੇ ਪਾਕਿਸਾਤਨੀ ਇਸ ਗਾਇਕ ''ਤੇ ਮਾਣ ਕਰੇਗਾ। ਆਤਿਫ ਆਪਣੇ ਸ਼ੋਅ ਦੌਰਾਨ ਛੇੜਛਾੜ ਦਾ ਸ਼ਿਕਾਰ ਹੋਈ ਕੁੜੀ ਨੂੰ ਬਚਾਉਣ ਲਈ ਅੱਗੇ ਆਇਆ ਅਤੇ ਉਸ ਨੇ ਸ਼ੋਅ ਰੋਕ ਕੇ ਕੁੜੀ ਨੂੰ ਮੁੰਡਿਆਂ ਦੀ ਉਸ ਭੀੜ ''ਚੋਂ ਬਾਹਰ ਕੱਢ ਲਿਆ, ਜੋ ਲਗਾਤਾਰ ਉਸ ਨੂੰ ਤੰਗ ਕਰ ਰਹੇ ਸਨ। 
ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਦੀ ਹੈ। ਆਤਿਫ ਦਾ ਸ਼ੋਅ ਚੱਲ ਰਿਹਾ ਸੀ ਅਤੇ ਇਸ ਦੌਰਾਨ ਉਸ ਦੇ ਸਾਹਮਣੇ ਕੁਝ ਮੁੰਡੇ ਲਗਾਤਾਰ ਇਕ ਕੁੜੀ ਨੂੰ ਤੰਗ ਕਰ ਰਹੇ ਸਨ। ਪਹਿਲਾਂ ਤਾਂ ਆਤਿਫ ਨੇ ਗਾਉਂਦੇ ਹੋਏ ਰੁਕ ਕੇ ਉਨ੍ਹਾਂ ਮੁੰਡਿਆਂ ਤੋਂ ਪੁੱਛਿਆ ਕਿ ''ਕੀ ਤੁਸੀਂ ਕਦੇ ਕੋਈ ਕੁੜੀ ਨਹੀਂ ਦੇਖੀ?'' ਇੰਨਾਂ ਹੀ ਨਹੀਂ ਫਿਰ ਆਤਿਫ ਨੇ ਆਪਣੀ ਟੀਮ ਨੂੰ ਕਿਹਾ ਕਿ ਉਹ ਉਸ ਲੜਕੀ ਨੂੰ ਬਚਾਉਣ ਅਤੇ ਭੀੜ ''ਚੋਂ ਬਾਹਰ ਕੱਢਣ। ਆਤਿਫ ਦੇ ਨਾਲ ਮੌਜੂਦ ਟੀਮ ਨੇ ਕੁੜੀ ਨੂੰ ਹੱਥ ਫੜ ਕੇ ਸਟੇਜ ''ਤੇ ਚਾੜ੍ਹ ਲਿਆ। ਅਜਿਹਾ ਕਰਨ ਦੀ ਹੀ ਦੇਰ ਸੀ ਕਿ ਹਰ ਪਾਸੇ ''ਆਤਿਫ-ਆਤਿਫ'' ਦੇ ਨਾਅਰੇ ਗੂੰਜ ਪਏ।

Kulvinder Mahi

News Editor

Related News