ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਵਾਂਗੀ India, ਭਾਰਤੀ ਪਤਨੀ ਨੂੰ ਪਰੇਸ਼ਾਨ ਕਰ ਰਿਹੈ ਪਾਕਿਸਤਾਨੀ ਪਤੀ
Thursday, Apr 18, 2024 - 10:25 AM (IST)
ਗੁਰਦਾਸਪੁਰ (ਵਿਨੋਦ)- ਆਪਣੇ ਪਾਕਿਸਤਾਨੀ ਪਤੀ ਵੱਲੋਂ ਕਥਿਤ ਤੌਰ ’ਤੇ ਤਸ਼ੱਦਦ ਦਾ ਸ਼ਿਕਾਰ ਹੋਈ ਭਾਰਤੀ ਔਰਤ ਫਰਜ਼ਾਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਜੱਦੀ ਦੇਸ਼ ਭਾਰਤ ਪਰਤਣਾ ਨਹੀਂ ਚਾਹੁੰਦੀ। ਉਸ ਨੇ ਆਪਣੇ ਪਤੀ ਦੇ ਇਸ ਦਾਅਵੇ ਦਾ ਵੀ ਖੰਡਨ ਕੀਤਾ ਹੈ ਕਿ ਉਸ ਨੇ ਉਸ ਨੂੰ ਤਲਾਕ ਦੇ ਦਿੱਤਾ ਹੈ। ਫਰਜ਼ਾਨਾ ਨੇ ਕਿਹਾ ਕਿ ਜੇਕਰ ਉਸ ਨੇ ਮੈਨੂੰ ਤਲਾਕ ਦਿੱਤਾ ਹੈ ਤਾਂ ਸਰਟੀਫਿਕੇਟ ਦਿਖਾਏ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਫਰਜ਼ਾਨਾ ਨੇ ਕਿਹਾ ਕਿ ਜਾਇਦਾਦ ਦੇ ਝਗੜੇ ਕਾਰਨ ਉਸ ਅਤੇ ਉਸਦੇ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੈ। ਉਹ ਲਾਹੌਰ ਦੇ ਰਹਿਮਾਨ ਗਾਰਡਨ ’ਚ ਆਪਣੇ ਘਰ ਤੱਕ ਸੀਮਤ ਸੀ ਅਤੇ ਉਸ ਦੇ ਬੱਚੇ ਭੁੱਖੇ ਸਨ। ਉਸ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉਸ ਦਾ ਕੇਸ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਇਹ ਵੀ ਪੜ੍ਹੋ: ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ
ਫਰਜ਼ਾਨਾ ਨੇ ਦੱਸਿਆ ਕਿ ਲਾਹੌਰ ’ਚ ਘਰ ਅਤੇ ਕੁਝ ਜਾਇਦਾਦ ਉਸ ਦੇ ਬੱਚਿਆਂ ਦੇ ਨਾਂ ’ਤੇ ਹੈ। ਭਾਰਤੀ ਔਰਤ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਵਿਚ ਉਸ ਨੂੰ ਪਰਿਵਾਰਕ ਸਮਰਥਨ ਨਹੀਂ ਮਿਲ ਰਿਹਾ, ਜਿਸ ਨਾਲ ਉਸ ਦੀ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ। ਫਰਜ਼ਾਨਾ ਅਨੁਸਾਰ ਉਸ ਦਾ ਪਤੀ ਮਿਰਜ਼ਾ ਮੁਬੀਨ ਇਲਾਹੀ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨਾਲ ਮਿਲ ਕੇ ਉਸ ਨੂੰ ਭਾਰਤ ਪਰਤਣ ਲਈ ਮਜਬੂਰ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਤਾਂ ਜੋ ਉਸ ਦੇ ਜਾਣ ਤੋਂ ਬਾਅਦ ਉਹ ਉਸ ਦੇ ਬੱਚਿਆਂ ਦੀ ਜਾਇਦਾਦ ’ਤੇ ਕਬਜ਼ਾ ਕਰ ਸਕੇ।
ਇਹ ਵੀ ਪੜ੍ਹੋ: ਬੁਸ਼ਰਾ ਬੀਬੀ ਨੂੰ ਨਹੀਂ ਮਿਲੀ ਇਮਰਾਨ ਦੇ ਕੋਲ ਅਦਿਆਲਾ ਜੇਲ੍ਹ ’ਚ ਸ਼ਿਫਟ ਹੋਣ ਦੀ ਇਜਾਜ਼ਤ
ਫਰਜ਼ਾਨਾ ਦੇ ਵਕੀਲ ਐਡਵੋਕੇਟ ਮੋਹਸਿਨ ਅੱਬਾਸ ਨੇ ਕਿਹਾ ਕਿ ਪਤੀ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ ਕਿ ਉਸ ਦੇ ਮੁਵੱਕਿਲ ਦਾ ਵੀਜ਼ਾ ਖ਼ਤਮ ਹੋ ਗਿਆ ਹੈ, ਜਦਕਿ ਉਸ ਦਾ ਪਾਸਪੋਰਟ ਉਸ ਦੇ ਪਤੀ ਕੋਲ ਹੈ। ਆਪਣੇ ਇੱਕ ਬਿਆਨ ਵਿੱਚ ਫਰਜ਼ਾਨਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਤੋਂ ਬਿਨਾਂ ਕਦੇ ਭਾਰਤ ਨਹੀਂ ਪਰਤੇਗੀ। ਮੁੰਬਈ, ਭਾਰਤ ਦੀ ਰਹਿਣ ਵਾਲੀ ਫਰਜ਼ਾਨਾ ਸੰਯੁਕਤ ਅਰਬ ਅਮੀਰਾਤ ਵਿੱਚ ਆਪਣੇ ਦੋਸਤਾਂ ਨਾਲ ਇੱਕ ਸਮਾਗਮ ਦੌਰਾਨ 2015 ਵਿੱਚ ਮਿਰਜ਼ਾ ਯੂਸਫ਼ ਇਲਾਹੀ ਨੂੰ ਮਿਲੀ ਸੀ। ਇਸੇ ਸਾਲ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਫਰਜ਼ਾਨਾ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਅਤੇ ਇੱਕ ਧੀ ਸੀ, ਜਦੋਂ ਕਿ ਇਲਾਹੀ ਦੇ 6 ਬੱਚੇ ਸਨ। ਉਹ ਆਪਣੇ ਵਿਆਹ ਦੇ ਪਹਿਲੇ ਤਿੰਨ ਸਾਲ ਯੂਏਈ ਵਿੱਚ ਰਹੇ ਅਤੇ ਉਨ੍ਹਾਂ ਦੇ 2 ਬੱਚੇ ਹੋਏ। ਜੋੜਾ 2018 ਦੇ ਅਖੀਰ ਵਿੱਚ ਲਾਹੌਰ ਆ ਗਿਆ। ਫਰਜ਼ਾਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਇਲਾਹੀ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣੇ ਦੇਸ਼ ਭਾਰਤ ਵਾਪਸ ਜਾਣ ਲਈ ਕਿਹਾ। ਇਸ ਦੌਰਾਨ ਫੈਕਟਰੀ ਏਰੀਆ ਦੇ ਪੁਲਸ ਅਧਿਕਾਰੀ ਮੁਹੰਮਦ ਅੱਬਾਸ ਮੁਤਾਬਕ, "ਉਨ੍ਹਾਂ ਨੇ ਮਿਰਜ਼ਾ ਯੂਸਫ਼ ਇਲਾਹੀ ਦੀ ਭਾਰਤੀ ਪਤਨੀ ਫਰਜ਼ਾਨਾ ਬੇਗਮ ਦੀ ਸ਼ਿਕਾਇਤ 'ਤੇ ਉਸ ਖ਼ਿਲਾਫ਼ ਤਸ਼ੱਦਦ ਕਰਨ, ਉਸ ਦਾ ਪਾਸਪੋਰਟ ਜ਼ਬਤ ਕਰਨ, ਧਮਕੀ ਦੇਣ ਅਤੇ ਗੈਰ-ਕਾਨੂੰਨੀ ਢੰਗ ਨਾਲ ਕੈਦ ਕਰਨ ਦਾ ਮਾਮਲਾ ਦਰਜ ਕੀਤਾ ਹੈ।" ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।