ਭਾਰਤੀ ਦਿਲ ਨਾਲ ਪਾਕਿਸਤਾਨੀ ਕੁੜੀ ਨੂੰ ਮਿਲੀ ਨਵੀਂ ਜ਼ਿੰਦਗੀ, ਮੁਫ਼ਤ 'ਚ ਹੋਈ ਹਾਰਟ ਸਰਜਰੀ

Friday, Apr 26, 2024 - 06:09 PM (IST)

ਭਾਰਤੀ ਦਿਲ ਨਾਲ ਪਾਕਿਸਤਾਨੀ ਕੁੜੀ ਨੂੰ ਮਿਲੀ ਨਵੀਂ ਜ਼ਿੰਦਗੀ, ਮੁਫ਼ਤ 'ਚ ਹੋਈ ਹਾਰਟ ਸਰਜਰੀ

ਚੇਨਈ- ਪਾਕਿਸਤਾਨ ਦੀ ਆਇਸ਼ਾ ਰਸ਼ਨ (19) ਪਿਛਲੇ 10 ਸਾਲਾਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸੀ। ਉਹ 2014 'ਚ ਭਾਰਤ ਆਈ ਸੀ। ਡਾਕਟਰਾਂ ਨੇ ਪੇਸ ਮੇਕਰ ਲਗਾ ਕੇ ਉਸ ਨੂੰ ਕੁਝ ਸਮੇਂ ਲਈ ਰਾਹਤ ਦਿੱਤੀ ਪਰ ਉਸ ਨੂੰ ਮੁੜ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਫਿਰ ਡਾਕਟਰਾਂ ਨੇ ਆਇਸ਼ਾ ਦੀ ਜਾਨ ਬਚਾਉਣ ਲਈ ਹਾਰਟ ਟਰਾਂਸਪਲਾਂਟ ਦੀ ਸਿਫ਼ਾਰਿਸ਼ ਕੀਤੀ। ਆਇਸ਼ਾ ਰਸ਼ਨ ਦੇ ਪਰਿਵਾਰ ਨੂੰ ਚੇਨਈ ਸਥਿਤ ਐੱਮਜੀਐੱਮ ਹੈਲਥਕੇਅਰ ਹਸਪਤਾਲ 'ਚ ਇੰਸਟੀਚਿਊਟ ਆਫ਼ ਹਾਰਟ ਐਂਡ ਲੰਗ ਟਰਾਂਸਪਲਾਂਟ ਦੇ ਡਾਇਰੈਕਟਰ ਡਾ. ਕੇ.ਆਰ. ਬਾਲਾਕ੍ਰਿਸ਼ਨਨ ਅਤੇ ਕੋ ਡਾਇਰੈਕਟਰ ਡਾ. ਸੁਰੇਸ਼ ਰਾਵ ਨੇ ਕੰਸਲਟੇਸ਼ਨ ਦਿੱਤਾ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਹਾਰਟ ਟਰਾਂਸਪਲਾਂਟ ਜ਼ਰੂਰੀ ਹੈ, ਕਿਉਂਕਿ ਆਇਸ਼ਾ ਦੇ ਹਾਰਟ ਪੰਪ 'ਚ ਲੀਕੇਜ ਹੋ ਗਿਆ ਸੀ ਅਤੇ ਉਸ ਨੂੰ ਐਕਸਟ੍ਰਾ ਕਾਰਪੋਰੀਅਲ ਮੈਮਬ੍ਰੇਨ ਆਕਸੀਜਨ ਸਿਸਟਮ 'ਤੇ ਰੱਖਿਆ ਗਿਆ ਸੀ।

PunjabKesari

ਹਸਪਤਾਲ ਨੇ ਹਾਰਟ ਟਰਾਂਸਪਲਾਂਟ ਸਰਜਰੀ ਕੀਤੀ ਮੁਫ਼ਤ

ਪਰਿਵਾਰ ਨੇ ਦੱਸਿਆ ਕਿ ਹਾਰਟ ਟਰਾਂਸਪਾਂਟ 'ਤੇ ਲਗਭਗ 35 ਲੱਖ ਰੁਪਏ ਦੀ ਜ਼ਰੂਰਤ ਸੀ ਅਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਆਇਸ਼ਾ ਦੇ ਪਰਿਵਾਰ ਦਾ ਸੰਪਰਕ ਐਸ਼ਵਰਿਅਮ ਟਰੱਸਟ ਨਾਲ ਕਰਵਾਇਆ, ਜਿਸ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ। ਆਇਸ਼ਾ 18 ਮਹੀਨਿਆਂ ਤੱਕ ਭਾਰਤ 'ਚ ਰਹੀ। 6 ਮਹੀਨੇ ਪਹਿਲੇ ਟਰਾਂਸਪਲਾਂਟ ਕਰਨ ਲਈ ਇਕ ਦਿਲ ਮਿਲਿਆ, ਜਿਸ ਦਾ ਡੋਨਰ ਕੋਈ ਭਾਰਤੀ ਸੀ। ਹਾਰਟ ਨੂੰ ਦਿੱਲੀ ਲਿਆਂਦਾ ਗਿਆ ਸੀ। ਐੱਮਜੀਐੱਮ ਹੈਲਥਕੇਅਰ ਨੇ ਆਇਸ਼ਾ ਦੀ ਹਾਰਟ ਟਰਾਂਸਪਲਾਂਟ ਸਰਜਰੀ ਮੁਫ਼ਤ ਕੀਤੀ। 

ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ ਆਇਸ਼ਾ 

ਉਮੀਦ ਅਤੇ ਜ਼ਿੰਦਗੀ ਨਾਲ ਭਰਪੂਰ ਆਇਸ਼ਾ ਇਕ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਉਨ੍ਹਾਂ ਨੇ ਆਪਣੇ ਸਫ਼ਲ ਹਾਰਟ ਟਰਾਂਸਪਲਾਂਟੇਸ਼ਨ ਤੋਂ ਬਾਅਦ ਕਿਹਾ,''ਮੈਂ ਦਿਲ ਪਾ ਕੇ ਬਹੁਤ ਖੁਸ਼ ਹਾਂ। ਮੈਂ ਸਮਰਥਨ ਲਈ ਭਾਰਤ ਸਰਕਾਰ ਅਤੇ ਡਾਕਟਰਾਂ ਦਾ ਧੰਨਵਾਦ ਕਰਦੀ ਹਾਂ।'' ਆਇਸ਼ਾ ਦੀ ਮਾਂ ਸਨੋਬਰ ਨੇ ਕਿਹਾ,''ਜਦੋਂ ਆਇਸ਼ਾ ਨੂੰ ਭਾਰਤ ਲਿਆਂਦਾ ਗਿਆ ਤਾਂ ਉਸ ਦੇ ਜਿਊਂਦੇ ਰਹਿਣ ਦੀ ਉਮੀਦ 10 ਫ਼ੀਸਦੀ ਸੀ। ਸੱਚ ਕਹਾਂ ਤਾਂ ਭਾਰਤ ਦੀ ਤੁਲਨਾ 'ਚ ਪਾਕਿਸਤਾਨ 'ਚ ਕੋਈ ਚੰਗੀ ਮੈਡੀਕਲ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਭਾਰਤ ਬਹੁਤ ਫਰੈਂਡਲੀ ਹੈ। ਜਦੋਂ ਪਾਕਿਸਤਾਨ 'ਚ ਡਾਕਟਰਾਂ ਨੇ ਕਿਹਾ ਕਿ ਉੱਥੇ ਟਰਾਂਸਪਲਾਂਟ ਦੀ ਕੋਈ ਸਹੂਲਤ ਉਪਲੱਬਧ ਨਹੀਂ ਹੈ ਤਾਂ ਅਸੀਂ ਡਾ. ਕੇ.ਆਰ. ਬਾਲਾਕ੍ਰਿਸ਼ਨਨ ਨਾਲ ਸੰਪਰਕ ਕੀਤਾ। ਮੈਂ ਇਲਾਜ ਲਈ ਭਾਰਤ ਸਰਕਾਰ ਅਤੇ ਡਾਕਟਰਾਂ ਦਾ ਧੰਨਵਾਦ ਕਰਦੀ ਹਾਂ। ਭਾਰਤ ਅਤੇ ਇੱਥੇ ਦੇ ਡਾਕਟਰ ਬਹੁਤ ਸ਼ਾਨਦਾਰ ਹਨ।'' ਡਾ. ਕੇ. ਆਰ. ਬਾਲਾਕ੍ਰਿਸ਼ਨਨ ਨੇ ਕਿਹਾ,''ਉਹ ਮੇਰੀ ਧੀ ਦੀ ਤਰ੍ਹਾਂ ਹੈ, ਸਾਡੇ ਲਈ ਹਰ ਜ਼ਿੰਦਗੀ ਮਾਇਨੇ ਰੱਖਦੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News