ਰਾਤ ਵੇਲੇ ਪਾਰਕ 'ਚੋਂ ਸੜੀ ਹੋਈ ਹਾਲਤ 'ਚ ਮਿਲੀ ਕੁੜੀ, ਮੌਕੇ 'ਤੇ ਪੁੱਜੀ ਪੁਲਸ ਨੂੰ ਵੀ ਪਈਆਂ ਭਾਜੜਾਂ (ਵੀਡੀਓ)

Tuesday, Apr 09, 2024 - 12:37 PM (IST)

ਰਾਤ ਵੇਲੇ ਪਾਰਕ 'ਚੋਂ ਸੜੀ ਹੋਈ ਹਾਲਤ 'ਚ ਮਿਲੀ ਕੁੜੀ, ਮੌਕੇ 'ਤੇ ਪੁੱਜੀ ਪੁਲਸ ਨੂੰ ਵੀ ਪਈਆਂ ਭਾਜੜਾਂ (ਵੀਡੀਓ)

ਚੰਡੀਗੜ੍ਹ : ਚੰਡੀਗੜ੍ਹ ਪੁਲਸ ਨੂੰ ਰਾਤ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਪਾਰਕ 'ਚ ਇਕ ਕੁੜੀ ਦੇ ਸੜਨ ਬਾਰੇ ਪਤਾ ਲੱਗਿਆ। ਇਸ ਗੱਲ ਦੀ ਸੂਚਨਾ ਕਿਸੇ ਰਾਹਗੀਰ ਵਲੋਂ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਐਂਬੂਲੈਂਸ 'ਚ ਕੁੜੀ ਨੂੰ ਸੈਕਟਰ-16 ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ।

ਇਹ ਵੀ ਪੜ੍ਹੋ : CM ਭਗਵੰਤ ਮਾਨ ਵਲੋਂ ਚੇਤ ਦੇ ਨਰਾਤਿਆਂ ਦੀ ਪੰਜਾਬ ਵਾਸੀਆਂ ਨੂੰ ਵਧਾਈ

ਫਿਲਹਾਲ ਕੁੜੀ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਅੱਗ ਲੱਗਣ ਕਾਰਨ ਝੁਲਸੀ ਕੁੜੀ ਬਾਰੇ ਸੂਚਨਾ ਮਿਲਣ 'ਤੇ ਪੁਲਸ ਦੇ ਆਲਾ ਅਧਿਕਾਰੀ ਵੀ ਮੌਕੇ 'ਤੇ ਪੁੱਜੇ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ, ਬਿਜਲੀ ਦਰਾਂ 'ਚ ਵਾਧੇ ਨੂੰ ਲੈ ਕੇ ਆਈ ਨਵੀਂ Update

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਨੂੰ ਅੱਗ ਲੱਗੀ ਤਾਂ ਉਸ ਨਾਲ ਕੋਈ ਮੁੰਡਾ ਵੀ ਮੌਜੂਦ ਸੀ। ਫਿਲਹਾਲ ਸੈਕਟਰ-36 ਦੀ ਥਾਣਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਕੁੜੀ 'ਤੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਾਈ ਗਈ ਹੈ ਜਾਂ ਫਿਰ ਕੁੜੀ ਨੇ ਖ਼ੁਦ ਨੂੰ ਹੀ ਅੱਗ ਲਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News