ਕੁੜੀ ਦੀ ਆਸ਼ਕੀ 'ਚ ਚੱਲੀਆਂ ਕਿਰਪਾਨਾਂ, ਮੁੰਡਿਆਂ ਨੇ ਕੱਢ ਲਏ ਗੰਡਾਸੇ, CCTV 'ਚ ਕੈਦ ਹੋਇਆ ਮੰਜ਼ਰ (ਵੀਡੀਓ)

Wednesday, Apr 10, 2024 - 03:14 PM (IST)

ਕੁੜੀ ਦੀ ਆਸ਼ਕੀ 'ਚ ਚੱਲੀਆਂ ਕਿਰਪਾਨਾਂ, ਮੁੰਡਿਆਂ ਨੇ ਕੱਢ ਲਏ ਗੰਡਾਸੇ, CCTV 'ਚ ਕੈਦ ਹੋਇਆ ਮੰਜ਼ਰ (ਵੀਡੀਓ)

ਅੰਮ੍ਰਿਤਸਰ : ਇੱਥੇ ਸੰਧੂ ਕਾਲੋਨੀ 'ਚ ਪ੍ਰੇਮ ਸਬੰਧਾਂ ਕਾਰਨ ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਹੈ। ਦਰਅਸਲ ਇਕ ਕੁੜੀ ਦੀ ਆਸ਼ਕੀ ਦੇ ਚੱਕਰ 'ਚ 2 ਨੌਜਵਾਨਾਂ ਦੀ ਆਪਸ 'ਚ ਲੜਾਈ ਹੋ ਗਈ ਅਤੇ ਕਿਰਪਾਨਾਂ-ਦਾਤਰ ਚੱਲ ਗਏ। ਫਿਲਹਾਲ ਇਹ ਸਾਰੀ ਘਟਨਾ ਮਾਰਕਿਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : ਪਿਆਰ ਸਿਰੇ ਚੜ੍ਹਦਾ ਨਾ ਦੇਖ ਹੋਸ਼ ਗੁਆ ਬੈਠੀ ਕੁੜੀ, ਪ੍ਰੇਮੀ ਸਾਹਮਣੇ ਖ਼ੁਦ ਨੂੰ ਲਾ ਲਈ ਅੱਗ

ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਕਪਿਲ ਕੌਸ਼ਲ ਨੇ ਦੱਸਿਆ ਕਿ ਮਾਰਕਿਟ 'ਚ 2 ਨੌਜਵਾਨ ਕਿਸੇ ਦੁਕਾਨ 'ਤੇ ਕੰਮ ਕਰਦੇ ਹਨ ਅਤੇ ਆਪਸ 'ਚ ਰਿਸ਼ਤੇਦਾਰ ਹਨ। ਦੋਹਾਂ ਦੀ ਇਕ ਕੁੜੀ ਪਿੱਛੇ ਆਪਸ 'ਚ ਬਹਿਸ ਹੋ ਗਈ ਅਤੇ ਇਕ ਨੌਜਵਾਨ ਨੇ ਦੂਜੇ ਨੂੰ ਥੱਪੜ ਮਾਰ ਦਿੱਤੇ। ਇਸ ਮਗਰੋਂ ਮਾਮਲਾ ਵੱਧ ਗਿਆ ਅਤੇ ਦੂਜਾ ਨੌਜਵਾਨ ਰੰਜਿਸ਼ ਰੱਖਦਾ ਹੋਇਆ ਆਪਣੇ ਸਾਥੀਆਂ ਸਣੇ ਦਾਤਰ ਅਤੇ ਕਿਰਪਾਨਾਂ ਲੈ ਕੇ ਉਕਤ ਨੌਜਵਾਨ 'ਤੇ ਹਮਲਾ ਕਰਨ ਲਈ ਆ ਗਿਆ ਪਰ ਇਸ ਸਮੇਂ ਤੱਕ ਨੌਜਵਾਨ ਮਾਰਕਿਟ 'ਚੋਂ ਜਾ ਚੁੱਕਾ ਸੀ।

ਇਹ ਵੀ ਪੜ੍ਹੋ : ਪੂਰੇ ਸ਼ਹਿਰ 'ਚ ਲੱਗੇ ਪੁਲਸ ਦੇ Hightech ਨਾਕੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ (ਵੀਡੀਓ)
ਇਹ ਸਾਰੀ ਘਟਨਾ ਮਾਰਕਿਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਹੈ। ਪੂਰੀ ਮਾਰਕਿਟ 'ਚ ਦਹਿਸ਼ਤ ਫੈਲ ਗਈ ਅਤੇ ਦੁਕਾਨਦਾਰਾਂ ਵਲੋਂ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਦੁਕਾਨਦਾਰਾਂ ਨੇ ਨੌਜਵਾਨਾਂ 'ਤੇ ਕਾਰਵਾਈ ਦੀ ਮੰਗ ਕਰਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਸ ਵਲੋਂ ਨੌਜਵਾਨਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News