ਗੁਜਰਾਤ ''ਚ ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਬੋਲੇ- ਦੇਸ਼ ਨੂੰ ਬਚਾਉਣਾ ਹੈ, ਅਸੀਂ ਮਿਲ ਕੇ ਤਾਨਾਸ਼ਾਹੀ ਨੂੰ ਹਟਾਵਾਂਗੇ

Thursday, May 02, 2024 - 04:03 PM (IST)

ਗੁਜਰਾਤ ''ਚ ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਬੋਲੇ- ਦੇਸ਼ ਨੂੰ ਬਚਾਉਣਾ ਹੈ, ਅਸੀਂ ਮਿਲ ਕੇ ਤਾਨਾਸ਼ਾਹੀ ਨੂੰ ਹਟਾਵਾਂਗੇ

ਗੁਜਰਾਤ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀਰਵਾਰ ਯਾਨੀ ਕਿ ਅੱਜ ਚੋਣਾਵੀ ਮੁਹਿੰਮ ਲਈ ਗੁਜਰਾਤ ਪਹੁੰਚੀ। ਸੁਨੀਤਾ ਕੇਜਰੀਵਾਲ ਨੇ ਗੁਜਰਾਤ ਦੇ ਬੋਟਾਦ ਖੇਤਰ 'ਚ ਰੋਡ ਸ਼ੋਅ ਕੱਢਿਆ। ਸੁਨੀਤਾ ਨੇ ਬੋਟਾਦ ਵਿਚ ਭਾਵਨਗਰ ਤੋਂ 'ਆਪ' ਅਤੇ 'ਇੰਡੀਆ' ਗਠਜੋੜ ਦੇ ਉਮੀਦਵਾਰ ਉਮੇਸ਼ ਭਾਈ ਮਕਵਾਨਾ ਜੀ ਦੇ ਸਮਰਥਨ 'ਚ ਰੋਡ ਸ਼ੋਅ ਕੱਢਿਆ। ਦੱਸ ਦੇਈਏ ਕਿ ਕਾਂਗਰਸ ਨਾਲ ਗਠਜੋੜ ਤਹਿਤ ਆਮ ਆਦਮੀ ਪਾਰਟੀ ਗੁਜਰਾਤ ਦੇ ਭਰੂਚ ਅਤੇ ਭਾਵਨਗਰ ਸੀਟ 'ਤੇ ਚੋਣ ਲੜ ਰਹੀ ਹੈ। 

ਇਹ ਵੀ ਪੜ੍ਹੋ-  ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ; ਡਾਰਕ ਵੈੱਬ 'ਚ ਉਲਝ ਕੇ ਰਹਿ ਗਈ ਪੁਲਸ ਦੀ ਜਾਂਚ

ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਸਮਾਜ ਸੇਵਾ ਕਰਨ ਲਈ IRS ਦੀ ਨੌਕਰੀ ਛੱਡ ਦਿੱਤੀ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਤਿੰਨ ਵਾਰ ਆਪਣਾ ਮੁੱਖ ਮੰਤਰੀ ਚੁਣਿਆ। ਗੁਜਰਾਤ ਦੀ ਜਨਤਾ ਨੇ 'ਆਪ' ਦੇ 5 ਵਿਧਾਇਕ ਚੁਣੇ। ਪੂਰੇ ਦੇਸ਼ ਦੀ ਜਨਤਾ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੀ ਹੈ। ਇਹ ਚੀਜ਼ ਭਾਜਪਾ ਵਾਲਿਆਂ ਤੋਂ ਵੇਖੀ ਨਹੀਂ ਗਈ ਅਤੇ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਜੇਲ੍ਹ 'ਚ ਬੰਦ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਚ ਤਾਨਾਸ਼ਾਹੀ ਚੱਲ ਰਹੀ ਹੈ। ਕੇਜਰੀਵਾਲ ਜੀ ਨੂੰ ਸ਼ੂਗਰ ਦੀ ਬੀਮਾਰੀ ਹੈ, ਇਨਸੁਲਿਨ ਲੈਂਦੇ ਹਨ, ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਦਿੱਲੀ ਵਾਲਿਆਂ ਨੇ ਉਨ੍ਹਾਂ ਨੂੰ ਮੁੱਖ ਮਤੰਰੀ ਚੁਣਿਆ ਹੈ। ਦਿੱਲੀ ਵਿਚ ਸਰਕਾਰੀ ਹਸਪਤਾਲ ਦੇ ਹਾਲਾਤ ਬਦਲ ਗਏ ਹਨ। 

ਇਹ ਵੀ ਪੜ੍ਹੋ-  IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ

 

ਸੁਨੀਤਾ ਨੇ ਅੱਗੇ ਕਿਹਾ ਕਿ ਕੇਜਰੀਵਾਲ ਜੀ ਦੀ ਆਵਾਜ਼ ਨੂੰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਸ ਦੇਸ਼ ਨੂੰ ਬਚਾਉਣਾ ਹੈ ਕਿਉਂਕਿ ਦੇਸ਼ ਤਾਨਾਸ਼ਾਹੀ ਵੱਲ ਜਾ ਰਿਹਾ ਹੈ। ਅਸੀਂ ਸਾਰੇ ਮਿਲ ਕੇ ਤਾਨਾਸ਼ਾਹੀ ਨੂੰ ਹਟਾਵਾਂਗੇ। ਤਾਨਾਸ਼ਾਹ ਹਾਰੇਗਾ-ਲੋਕਤੰਤਰ ਜਿੱਤੇਗਾ। ਗੁਜਰਾਤ ਵਿਚ 'ਆਪ' ਪਾਰਟੀ ਪੂਰੀ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ। ਦੱਸ ਦੇਈਏ ਕਿ ਗੁਜਰਾਤ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਲਗਾਤਾਰ ਦੋ ਚੋਣਾਂ ਤੋਂ ਭਾਜਪਾ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕਰ ਰਹੀ ਹੈ।

ਇਹ ਵੀ ਪੜ੍ਹੋ- ਨਮਾਜ਼ ਪੜ੍ਹਦੇ-ਪੜ੍ਹਦੇ ਅੱਲ੍ਹਾ ਨੂੰ ਪਿਆਰਾ ਹੋ ਗਿਆ ਫ਼ੌਜ ਦਾ ਸੇਵਾਮੁਕਤ ਬਜ਼ੁਰਗ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News