ਗਾਇਕ ਏਪੀ ਢਿੱਲੋਂ ਨੇ ਕੋਚੇਲਾ ਸ਼ੋਅ ਦੌਰਾਨ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਮੰਗਿਆ ਸਿੱਧੂ ਲਈ ਇਨਸਾਫ਼
Tuesday, Apr 16, 2024 - 11:47 AM (IST)
ਜਲੰਧਰ (ਬਿਊਰੋ) : ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਗਾਇਕ ਏਪੀ ਢਿੱਲੋਂ ਨੇ ਹਾਲ ਹੀ 'ਚ ਕੋਚੇਲਾ 'ਚ ਪਰਫਾਰਮ ਕੀਤਾ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਕ ਪਾਸੇ ਏਪੀ ਢਿੱਲੋਂ ਨੇ ਲੋਕਾਂ ਨੂੰ ਆਪਣੇ ਗੀਤਾਂ 'ਤੇ ਨੱਚਣ ਲਾ ਦਿੱਤਾ, ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਦਰਅਸਲ, ਏਪੀ ਢਿੱਲੋਂ ਨੇ ਕੋਚੇਲਾ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਨੂੰ ਗੀਤ ਗਾ ਕੇ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਇਨਸਾਫ਼ ਦੀ ਵੀ ਮੰਗ ਕੀਤੀ। ਦਿਲਜੀਤ ਦੋਸਾਂਝ ਮਗਰੋਂ ਏਪੀ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ 'ਚ ਰਹਿੰਦਾ ਹੈ। ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਹਨ। ਸਾਲ 2019 'ਚ ਉਨ੍ਹਾਂ ਦਾ ਪਹਿਲਾ ਗੀਤ 'ਫੇਕ' ਰਿਲੀਜ਼ ਹੋਇਆ ਸੀ, ਇਹ ਸਿਰਫ਼ ਆਡੀਓ ਗੀਤ ਸੀ, ਜਿਸ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ। ਸਾਲ 2020 'ਚ ਰਿਲੀਜ਼ ਹੋਏ ਉਨ੍ਹਾਂ ਦੇ ਗਾਣੇ ‘ਡੈਡਲੀ’ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦੁਆਈ ਤੇ ‘ਬ੍ਰਾਊਨ ਮੁੰਡੇ’ ਗਾਣੇ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ। ਉੁਨ੍ਹਾਂ ਦੇ ਕਈ ਗਾਣੇ ਜਿਵੇਂ 'ਇਨਸੇਨ', 'ਮਝੇਲ', 'ਬ੍ਰਾਊਨ ਮੁੰਡੇ' ਤੇ 'ਸਮਰ ਹਾਈ ਯੂਕੇ ਏਸ਼ੀਅਨ' ਅਤੇ ਪੰਜਾਬੀ ਚਾਰਟਸ 'ਚ ਵੀ ਆਪਣੀ ਥਾਂ ਬਣਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।