ਸਿੰਗਾਪੁਰ : ਹਾਦਸੇ ''ਚ ਜ਼ਖਮੀ ਭਾਰਤੀ ਵਿਅਕਤੀ ਦੇ ਹਮਵਤਨ ਨੂੰ ਜੇਲ੍ਹ ਦੀ ਸਜ਼ਾ

Wednesday, Jul 07, 2021 - 05:58 PM (IST)

ਸਿੰਗਾਪੁਰ : ਹਾਦਸੇ ''ਚ ਜ਼ਖਮੀ ਭਾਰਤੀ ਵਿਅਕਤੀ ਦੇ ਹਮਵਤਨ ਨੂੰ ਜੇਲ੍ਹ ਦੀ ਸਜ਼ਾ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਵਾਪਰੇ ਇਕ ਹਾਦਸੇ ਵਿਚ ਭਾਰਤੀ ਵਿਅਕਤੀ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਮਾਮਲੇ ਵਿਚ ਉਸ ਦੇ 34 ਸਾਲਾ ਹਮਵਤਨ ਨੂੰ ਦੋ ਹਫ਼ਤੇ ਦੀ ਜੇਲ੍ਹ ਦੀ ਸੁਣਾਈ ਗਈ ਹੈ। 'ਦੀ ਸਟ੍ਰੇਟ ਟਾਈਮਜ਼' ਦੀ ਖ਼ਬਰ ਮੁਤਾਬਕ ਦੋਸ਼ੀ ਪੇਰੀਆਸਾਮੀ ਵਿਵੇਕ ਨੂੰ ਮੰਗਲਵਾਰ ਨੂੰ ਲਾਪਰਵਾਹੀ ਨਾਲ ਕਿਸੇ ਵਿਅਕਤੀ ਦੀ ਜਾਨ ਖਤਰੇ ਵਿਚ ਪਾਉਣ ਦਾ ਦੋਸ਼ੀ ਪਾਇਆ ਗਿਆ। 
ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਘਟਨਾ ਪਿਛਲੇ ਸਾਲ 23 ਮਾਰਚ ਨੂੰ ਦੁਆਸ ਸਾਊਥ ਬੁਲੀਵਰਡ ਵਿਚ ਇਕ ਕਾਰਜਸਥਲ 'ਤੇ ਵਾਪਰੀ ਜਦੋਂ ਪੀੜਤ ਸੇਮਬਕੌਰਪ ਮਰੀਨ ਪੋਤਖ ਕਾਰਖਾਨੇ ਦੇ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ।ਡਿਪਟੀ ਸਰਕਾਰੀ ਵਕੀਲ ਲਿਮ ਸ਼ਿਨ ਹੁਈ ਨੇ ਕਿਹਾ ਕਿ ਉਸ ਦਿਨ ਦੋਸ਼ੀ ਨੂੰ ਕ੍ਰੇਨ ਜ਼ਰੀਏ ਪੰਜ-ਪੰਜ ਹਜ਼ਾਰ ਕਿਲੋ ਦੇ ਕੰਕਰੀਟ ਬਲਾਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਿਜਾਣ ਦਾ ਕੰਮ ਦਿੱਤਾ ਗਿਆ ਸੀ। ਇਸ ਦੌਰਾਨ ਦੁਪਹਿਰ ਬਾਅਦ ਕਰੀਬ ਸਾਢੇ ਤਿੰਨ ਵਜੇ ਕੰਕਰੀਟ ਬਲਾਕ ਅਤੇ ਲੱਕੜ ਨਾਲ ਭਰੀ ਕ੍ਰੇਨ 'ਤੇ ਉਹ ਸੰਤੁਲਨ ਗਵਾ ਬੈਠਾ ਅਤੇ ਕ੍ਰੇਨ ਸੇਵੁਗਪੇਰੂਮੁਲ ਬਾਲਮੁਰੂਗਨ ਨਾਲ ਟਕਰਾ ਗਈ। 

ਪੜ੍ਹੋ ਇਹ ਅਹਿਮ ਖਬਰ- ਦਿਲੀਪ ਕੁਮਾਰ ਦੀ ਦਿਆਲੁਤਾ ਨੂੰ ਕਦੇ ਨਹੀਂ ਭੁੱਲ ਪਾਵਾਂਗਾ :  ਪਾਕਿ ਪ੍ਰਧਾਨ ਮੰਤਰੀ

ਕ੍ਰੇਨ ਬਾਲਮੁਰੂਗਨ ਦੇ ਦੋਹਾਂ ਪੈਰਾਂ ਦੇ ਉੱਪਰੋਂ ਲੰਘ ਗਈ ਜਿਸ ਮਗਰੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਘਟਨਾ ਵਿਚ ਉਸ ਦੇ ਦੋਵੇਂ ਪੈਰ ਵੱਖ ਹੋ ਗਏ। ਪੀੜਤ ਨੂੰ 11 ਦਿਨ ਹਸਪਤਾਲ ਵਿਚ ਰੱਖਿਆ ਗਿਆ ਅਤੇ ਫਿਰ ਇਕ ਹੋਰ ਹਸਪਤਾਲ ਵਿਚ ਉਸ ਦੇ ਬਣਾਉਟੀ ਅੰਗ ਲਗਾਏ ਗਏ।


author

Vandana

Content Editor

Related News