''ਪੰਜਾਬ 'ਚ ਸ਼ਿਕਾਇਤ ਕਰਨ ਵਾਲੇ ਨੂੰ ਇਨਾਮ ਨਹੀਂ ਸਜ਼ਾ!'', RP ਸਿੰਘ ਨੇ ਗਿਣਵਾਈਆਂ 'ਆਪ' ਸਰਕਾਰ ਦੀਆਂ ਨਾਕਾਮੀਆਂ

Tuesday, Mar 03, 2026 - 12:31 PM (IST)

''ਪੰਜਾਬ 'ਚ ਸ਼ਿਕਾਇਤ ਕਰਨ ਵਾਲੇ ਨੂੰ ਇਨਾਮ ਨਹੀਂ ਸਜ਼ਾ!'', RP ਸਿੰਘ ਨੇ ਗਿਣਵਾਈਆਂ 'ਆਪ' ਸਰਕਾਰ ਦੀਆਂ ਨਾਕਾਮੀਆਂ

ਨਵੀਂ ਦਿੱਲੀ/ਚੰਡੀਗੜ੍ਹ- ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਇਕ ਵਾਰ ਫਿਰ ਭਖ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਸਵਾਲ ਚੁੱਕਿਆ ਹੈ ਕਿ ਕੀ ਮਾਨ ਸਰਕਾਰ ਨਸ਼ਾ ਮਾਫ਼ੀਆ ਨਾਲ ਮਿਲੀ ਹੋਈ ਹੈ?

"ਪਛਾਣ ਗੁਪਤ ਰੱਖਣ ਦੇ ਦਾਅਵੇ ਫੋਕੇ"

ਆਰ.ਪੀ. ਸਿੰਘ ਨੇ 'ਐਕਸ' 'ਤੇ ਕੀਤੀ ਪੋਸਟ 'ਚ ਲਿਖਿਆ ਕਿ ਸਰਕਾਰ ਵਾਰ-ਵਾਰ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਕਹਿੰਦੀ ਹੈ ਅਤੇ ਭਰੋਸਾ ਦਿੰਦੀ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਰ ਜ਼ਮੀਨੀ ਹਕੀਕਤ ਬਹੁਤ ਖ਼ੌਫ਼ਨਾਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ 'ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿੱਥੇ ਨਸ਼ੇ ਦਾ ਵਿਰੋਧ ਕਰਨ ਵਾਲਿਆਂ 'ਤੇ ਜਾਨਲੇਵਾ ਹਮਲੇ ਹੋਏ।

PunjabKesari

ਹਮਲਿਆਂ ਦੀ ਲੰਬੀ ਸੂਚੀ 

ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖ਼ੌਫ਼ਨਾਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ:

ਬਠਿੰਡਾ (ਜਨਵਰੀ 2025): ਨਸ਼ਿਆਂ ਦਾ ਵਿਰੋਧ ਕਰਨ 'ਤੇ ਪਿੰਡ ਵਾਸੀਆਂ ਦੇ 8 ਘਰਾਂ ਨੂੰ ਅੱਗ ਲਗਾ ਦਿੱਤੀ ਗਈ।

ਫਿਰੋਜ਼ਪੁਰ (ਜੁਲਾਈ 2025): ਪੁਲਸ ਨੂੰ ਸੂਚਨਾ ਦੇਣ ਦੇ ਬਦਲੇ ਇਕ ਸਰਪੰਚ ਦਾ ਹੱਥ ਵੱਢ ਦਿੱਤਾ ਗਿਆ।

ਮਹਿਤਪੁਰ (ਮਾਰਚ 2026): ਨਸ਼ਿਆਂ ਦੀ ਸ਼ਿਕਾਇਤ ਕਰਨ ਵਾਲੇ ਇਕ ਸਰਪੰਚ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।

ਲੁਧਿਆਣਾ ਤੇ ਜਲੰਧਰ: ਇੱਥੇ ਵੀ ਦੁਕਾਨਦਾਰਾਂ, ਪੁਲਸ ਮਦਦਗਾਰਾਂ ਅਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕਿਸੇ ਦੇ ਘਰ ਫੂਕੇ ਗਏ ਅਤੇ ਕਿਸੇ ਨੂੰ ਅਗਵਾ ਕਰਕੇ ਕੁੱਟਿਆ ਗਿਆ।

ਸਿਸਟਮ 'ਤੇ ਉੱਠੇ ਸਵਾਲ 

ਆਰ.ਪੀ. ਸਿੰਘ ਨੇ ਸਵਾਲ ਚੁੱਕਿਆ ਕਿ ਜੇਕਰ ਪੁਲਸ ਪਛਾਣ ਗੁਪਤ ਰੱਖਦੀ ਹੈ, ਤਾਂ ਨਸ਼ਾ ਤਸਕਰਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਸ਼ਿਕਾਇਤ ਕਿਸ ਨੇ ਕੀਤੀ ਹੈ? ਕੀ ਐਂਟੀ-ਡਰੱਗ ਹੈਲਪਲਾਈਨ ਜਾਣਕਾਰੀ ਲੀਕ ਕਰਨ ਦਾ ਅੱਡਾ ਬਣ ਚੁੱਕੀ ਹੈ? ਉਨ੍ਹਾਂ ਮੰਗ ਕੀਤੀ ਕਿ ਇਸ ਸਿਸਟਮ ਦਾ ਸੁਤੰਤਰ ਆਡਿਟ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਆਮ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਪੱਸ਼ਟ ਜਵਾਬ ਚਾਹੁੰਦੇ ਹਨ ਕਿਉਂਕਿ ਮੌਜੂਦਾ ਸਰਕਾਰ ਦੇ ਰਾਜ 'ਚ ਵਿਸਲਬਲੋਅਰਜ਼ (ਜਾਣਕਾਰੀ ਦੇਣ ਵਾਲੇ) ਨੂੰ ਸੁਰੱਖਿਆ ਦੇਣ ਦੀ ਬਜਾਏ ਸਜ਼ਾ ਮਿਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News