ਕੈਂਟਰ ਤੇ ਟਰੈਕਟਰ-ਟਰਾਲੇ ਦੀ ਟੱਕਰ ’ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

Sunday, Mar 08, 2026 - 10:58 AM (IST)

ਕੈਂਟਰ ਤੇ ਟਰੈਕਟਰ-ਟਰਾਲੇ ਦੀ ਟੱਕਰ ’ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

ਬਠਿੰਡਾ (ਸੁਖਵਿੰਦਰ) : ਹਾਲ ਹੀ ’ਚ ਇਕ ਕੈਂਟਰ ਅਤੇ ਟਰੈਕਟਰ-ਟਰਾਲੇ ਦੀ ਟੱਕਰ ’ਚ ਜ਼ਖਮੀ ਹੋਏ ਇਕ ਟਰੈਕਟਰ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਵਾਸੀ ਨਰੂਆਣਾ ਨੇ ਪੁਲਸ ਨੂੰ ਦੱਸਿਆ ਕਿ 28 ਫਰਵਰੀ ਨੂੰ ਉਹ ਆਪਣਾ ਟਰੈਕਟਰ ਚਲਾ ਰਿਹਾ ਸੀ, ਜਿਸ ’ਚ ਬੀਡ ਤਾਲਾਬ ਦੇ ਰਹਿਣ ਵਾਲੇ ਰਾਮਕ੍ਰਿਸ਼ਨ ਮਡਗਾਰਡ ’ਤੇ ਬੈਠੇ ਸਨ। ਪਿੱਛੇ ਤੋਂ ਆ ਰਹੇ ਇਕ ਕੈਂਟਰ ਨੇ ਉਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

ਇਸ ਕਾਰਨ ਉਹ ਪਲਟ ਗਿਆ ਅਤੇ ਰਾਮਕ੍ਰਿਸ਼ਨ, ਜੋ ਕਿ ਇਸ ਦੇ ਹੇਠਾਂ ਫਸ ਗਿਆ ਸੀ, ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਪੁਲਸ ਨੇ ਕੈਂਟਰ ਡਰਾਈਵਰ ਮਨਦੀਪ ਸਿੰਘ ਵਾਸੀ ਬੀੜ ਬਹਿਮਣ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News