ਪਲਾਟ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Wednesday, Mar 11, 2026 - 02:08 PM (IST)
ਬਠਿੰਡਾ (ਸੁਖਵਿੰਦਰ) : ਨਰੂਆਣਾ ਪਿੰਡ ਨਜ਼ਦੀਕ ਲੱਗਦੇ ਇਕ ਡੇਰੇ ਦੇ ਨਾਲ ਪਲਾਟ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਲਾਸ਼ ਕਈ ਦਿਨਾਂ ਤੋਂ ਉੱਥੇ ਪਈ ਸੀ, ਜਿਸ ਦੇ ਕੁੱਝ ਹਿੱਸਿਆ ਨੂੰ ਕੁੱਤਿਆ ਵੱਲੋਂ ਨੋਚਿਆ ਹੋਇਆ ਸੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ, ਸੰਦੀਪ ਗੋਇਲ ਅਤੇ ਪ੍ਰਧਾਨ ਗੌਤਮ ਗੋਇਲ ਮੌਕੇ ’ਤੇ ਪਹੁੰਚੇ। ਥਾਣਾ ਸਦਰ ਵੀ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ।
ਲਾਸ਼ ਕਈ ਦਿਨ ਪੁਰਾਣੀ ਲੱਗਦੀ ਸੀ ਅਤੇ ਪੂਰੀ ਤਰ੍ਹਾਂ ਸੜੀ ਹੋਈ ਸੀ। ਪੁਲਸ ਜਾਂਚ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸਦੀ ਪਛਾਣ ਹੋ ਸਕੇ। ਪੁਲਸ ਹੋਰ ਜਾਂਚ ਕਰ ਰਹੀ ਹੈ।
