''ਰੂਸ ਨੇ ਯੂਕ੍ਰੇਨ ਤੋਂ ਆਪਣੇ ਡਿਪਲੋਮੈਟ ਕਰਮਚਾਰੀਆਂ ਨੂੰ ਕੱਢਣਾ ਕੀਤਾ ਸ਼ੁਰੂ''

Wednesday, Feb 23, 2022 - 07:48 PM (IST)

ਕੀਵ-ਰੂਸ ਦੀ ਸਰਕਾਰੀ ਸੰਚਾਲਿਤ ਸਮਾਚਾਰ ਏਜੰਸੀ ਤਾਸ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਸਥਿਤ ਆਪਣੇ ਡਿਪਲੋਮੈਟ ਅਦਾਰਿਆਂ ਤੋਂ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਮਾਸਕੋ ਦਾ ਕੀਵ 'ਚ ਦੂਤਘਰ ਹੈ ਅਤੇ ਖਾਰਕਿਵ, ਉਡੇਸਾ ਅਤੇ ਲਵੀਵ 'ਚ ਵਪਾਰਕ ਦੂਤਘਰ ਹੈ।

ਇਹ ਵੀ ਪੜ੍ਹੋ : ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ

ਤਾਸ ਦੀ ਖਬਰ 'ਚ ਕਿਹਾ ਗਿਆ ਹੈ ਕਿ ਕੀਵ 'ਚ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਨਿਕਾਸੀ ਸ਼ੁਰੂ ਹੋ ਗਈ ਹੈ। ਉਥੇ, ਕੀਵ 'ਚ ਐਸੋਸੀਏਟਿਡ ਪ੍ਰੈੱਸ ਦੇ ਇਕ ਫੋਟੋ ਪੱਤਰਕਾਰ ਨੇ ਦੇਖਿਆ ਕਿ ਹੁਣ ਕੀਵ 'ਚ ਦੂਤਘਰ ਭਵਨ 'ਚ ਝੰਡਾ ਨਹੀਂ ਲਹਿਰਾ ਰਿਹਾ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News