ਨਾਲਾਗੜ੍ਹ ਥਾਣਾ ਧਮਾਕਾ ਮਾਮਲੇ ''ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

Sunday, Feb 22, 2026 - 04:45 PM (IST)

ਨਾਲਾਗੜ੍ਹ ਥਾਣਾ ਧਮਾਕਾ ਮਾਮਲੇ ''ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ/ਮੋਹਾਲੀ : ਪੰਜਾਬ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਨਾਲਾਗੜ੍ਹ ਪੁਲਸ ਥਾਣੇ 'ਚ ਹੋਏ ਆਈ. ਈ. ਡੀ. (ਆਰ. ਡੀ. ਐਕਸ.) ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਐੱਸ. ਏ. ਐੱਸ. ਨਗਰ ਦੀਆਂ ਟੀਮਾਂ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਇਸ ਧਮਾਕੇ 'ਚ ਸ਼ਾਮਲ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਹਾਵੀਰ ਉਰਫ਼ ਕਾਕਾ ਅਤੇ ਮਨਪ੍ਰੀਤ ਉਰਫ਼ ਮਨੀ ਵਜੋਂ ਹੋਈ ਹੈ, ਜੋ ਕਿ ਐੱਸ. ਬੀ. ਐੱਸ. ਨਗਰ ਦੇ ਵਸਨੀਕ ਹਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇੱਕ .9 ਐੱਮ. ਐੱਮ. ਗਲੌਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ 'ਤੀ ਵੱਡੀ ਕਾਰਵਾਈ

ਪੁਲਸ ਦੀ ਮੁਢਲੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਵਿਦੇਸ਼ੀ ਮਾਸਟਰਮਾਈਂਡਾਂ ਗੋਪੀ ਨਵਾਂਸ਼ਹਿਰੀਆ ਅਤੇ ਜੱਸੀ ਕੁਲਮ ਦੇ ਸਿੱਧੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਵਿਦੇਸ਼ੀ ਹੈਂਡਲਰਾਂ ਦੇ ਕਹਿਣ 'ਤੇ ਆਰ. ਡੀ. ਐਕਸ. ਅਤੇ ਹੈਂਡ ਗ੍ਰਨੇਡ ਦੀਆਂ ਖ਼ੇਪਾਂ ਪ੍ਰਾਪਤ ਕੀਤੀਆਂ ਸਨ। ਇਨ੍ਹਾਂ ਹੀ ਖ਼ੇਪਾਂ 'ਚੋਂ ਇੱਕ ਆਈ. ਈ. ਡੀ. ਦੀ ਵਰਤੋਂ 1 ਜਨਵਰੀ 2026 ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਸਟੇਸ਼ਨ 'ਚ ਧਮਾਕਾ ਕਰਨ ਲਈ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜਦੋਂ ਘਰਵਾਲੀ ਕੋਲ ਪੁੱਜ ਗਈ ਬਾਹਰਵਾਲੀ ਤਾਂ ਪਿਆ ਗਾਹ, ਦੋਹਾਂ 'ਚ ਹੋਈ ਹੱਥੋਪਾਈ ਤੇ ਫਿਰ...

ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨਾਲ ਸਬੰਧਿਤ 6 ਸਾਥੀਆਂ ਨੂੰ ਪੰਜਾਬ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜੋ ਅੱਤਵਾਦੀ ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਕਰਦੇ ਸਨ। ਇਨ੍ਹਾਂ ਦੋ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਹੁਣ ਇਹ ਪੂਰਾ ਅੱਤਵਾਦੀ ਮਾਡਿਊਲ ਬੇਨਕਾਬ ਹੋ ਗਿਆ ਹੈ। ਪੰਜਾਬ ਪੁਲਸ ਨੇ ਦੁਹਰਾਇਆ ਹੈ ਕਿ ਉਹ ਸੂਬੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਅੱਤਵਾਦੀ ਨੈੱਟਵਰਕਾਂ ਅਤੇ ਸੰਗਠਿਤ ਅਪਰਾਧ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News