ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਡੇਲੋ ਵਿਖੇ ਪੰਜਾਬੀ ਨੌਜਵਾਨ ਦੀ ਮੌਤ

Tuesday, Oct 06, 2020 - 08:07 AM (IST)

ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਡੇਲੋ ਵਿਖੇ ਪੰਜਾਬੀ ਨੌਜਵਾਨ ਦੀ ਮੌਤ

ਰੋਮ, (ਕੈਂਥ)- ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਡੇਲੋ ਵਿਖੇ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 38 ਸਾਲਾ ਭਾਰਤੀ ਸੰਦੀਪ ਸਿੰਘ ਜਦੋਂ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਛਾਤੀ ਵਿਚ ਦਰਦ ਹੋਇਆ ਜਿਸ ਕਾਰਨ ਕੁਝ ਹੀ ਸਮੇਂ ਬਆਦ ਉਹ ਧਰਤੀ 'ਤੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।

ਮੌਕੇ 'ਤੇ ਪੁਹੰਚੇ ਸਿਹਤ ਕਰਮਚਾਰੀਆਂ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਦਿਲ ਦੀ ਧੜਕਣ ਰੁਕਣ ਨੂੰ ਮੌਤ ਦਾ ਕਾਰਨ ਦੱਸਿਆ ਗਿਆ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਨੂੰ ਰੋਂਦੇ ਛੱਡ ਗਿਆ ਹੈ। ਪੰਜਾਬੀ ਭਾਈਚਾਰੇ ਨੇ ਸੰਦੀਪ ਸਿੰਘ ਦੀ ਅਚਾਨਕ ਮੌਤ ਦਾ ਦੁੱਖ ਸਾਂਝਾ ਕੀਤਾ ਹੈ ਅਤੇ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।


author

Lalita Mam

Content Editor

Related News