ਜਦੋਂ ਆਸਮਾਨ 'ਚ ਉੱਡ ਰਿਹਾ ਸੀ ਜਹਾਜ਼ ਅਤੇ ਪਾਇਲਟਾਂ ਨੂੰ ਆ ਗਈ ਨੀਂਦ, ਦੋ ਦੇਸ਼ਾਂ ਨੂੰ ਪਈਆਂ ਭਾਜੜਾਂ

Monday, May 30, 2022 - 05:04 PM (IST)

ਜਦੋਂ ਆਸਮਾਨ 'ਚ ਉੱਡ ਰਿਹਾ ਸੀ ਜਹਾਜ਼ ਅਤੇ ਪਾਇਲਟਾਂ ਨੂੰ ਆ ਗਈ ਨੀਂਦ, ਦੋ ਦੇਸ਼ਾਂ ਨੂੰ ਪਈਆਂ ਭਾਜੜਾਂ

ਰੋਮ (ਬਿਊਰੋ): ਹਵਾਈ ਯਾਤਰਾ ਨਾਲ ਸਬੰਧਤ ਤੁਸੀਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਜਾਂ ਪੜ੍ਹੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਜਿਹੜੀ ਹਵਾਈ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਉਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਸਲ ਵਿਚ ਯਾਤਰੀਆਂ ਨਾਲ ਭਰੇ ਇਕ ਜਹਾਜ਼ ਨੂੰ ਉਡਾ ਰਹੇ ਪਾਇਲਟਾਂ ਨੂੰ ਨੀਂਦ ਆ ਗਈ। ਜਹਾਜ਼ ਨਾਲ 10 ਮਿੰਟ ਤੱਕ ਕੋਈ ਸੰਪਰਕ ਨਹੀਂ ਸਕਿਆ, ਜਿਸ ਮਗਰੋਂ ਅਧਿਕਾਰੀਆਂ ਨੂੰ ਅੱਤਵਾਦੀ ਹਾਈਜੈਕ ਦਾ ਸ਼ੱਕ ਹੋਇਆ ਅਤੇ ਉਹਨਾਂ ਨੇ ਬਚਾਅ ਲਈ ਫਾਈਟਰ ਜੈੱਟ ਨੂੰ ਵੀ ਤਿਆਰ ਕਰ ਲਿਆ। ਇਹ ਮਾਮਲਾ ਇਟਲੀ ਦਾ ਹੈ। 

ਪਾਇਲਟ ਇਟਲੀ ਦੇ ਸਟੇਟ ਏਅਰਲਾਈਨਜ਼ ਲਈ ਕੰਮ ਕਰਦੇ ਸਨ। ਇਟਲੀ ਦੇ ਅਖ਼ਬਾਰ Repubblica ਮੁਤਾਬਕ  ITA Airways AZ609 ਯਾਤਰੀ ਫਲਾਈਟ ਦੇ ਦੋਵੇਂ ਪਾਇਲਟ 30 ਅਪ੍ਰੈਲ ਨੂੰ ਨਿਊਯਾਰਕ ਤੋਂ ਰੋਮ ਜਾਂਦੇ ਸਮੇਂ Airbus 330 ਨੂੰ ਕੰਟਰੋਲ ਕਰਦੇ ਸੌਂ ਗਏ। ਟੇਲੀਗ੍ਰਾਫ ਦੀ ਰਿਪੋਰਟ ਮੁਤਾਬਕ ਜਹਾਜ਼ ਦਾ ਕੋ-ਪਾਇਲਟ ਤੈਅ ਪ੍ਰਕਿਰਿਆ ਮੁਤਾਬਕ 'ਕੰਟਰੋਲਡ ਰੈਸਟ' ਕਰ ਰਿਹਾ ਸੀ ਪਰ ਉਦੋਂ ਕੈਪਟਨ ਨੂੰ ਜਾਗਦੇ ਅਤੇ ਪਹੁੰਚ ਵਿਚ ਰਹਿਣਾ ਚਾਹੀਦਾ ਸੀ। ਉਦੋਂ ਜਹਾਜ਼ ਆਟੋਪਾਇਲਟ ਵਿਚ ਸੀ ਅਤੇ ਉਸ ਨਾਲ 10 ਮਿੰਟ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਹਮੇਸ਼ਾ ਮੁਸਕੁਰਾਉਂਦੀ ਰਹਿੰਦੀ ਹੈ ਇਹ 'ਬੱਚੀ', ਸੱਚਾਈ ਕਰ ਦੇਵੇਗੀ ਹੈਰਾਨ (ਤਸਵੀਰਾਂ)

ਜਹਾਜ਼ ਨੇ ਫਰਾਂਸ ਵਿਚ ਦਾਖਲ ਹੋਣ ਤੋਂ ਬਾਅਦ ਆਪਣੀ ਪੋਜੀਸ਼ਨ ਦਿੱਤੀ ਸੀ। ਇਸ ਮਗਰੋਂ ਉਹਨਾਂ ਨੇ ਏਅਰਟ੍ਰੈਫਿਕ ਕੰਟਰੋਲਸ ਨੂੰ ਆਪਣੀ ਲੋਕੇਸ਼ਨ ਦੇਣੀ ਬੰਦ ਕਰ ਦਿੱਤੀ। ਬਹੁਤ ਵਾਰੀ ਕੋਸ਼ਿਸ਼ ਦੇ ਬਾਅਦ ਵੀ ਸਫਲ ਨਾ ਹੋਣ 'ਤੇ ਫਰਾਂਸ ਦੇ ਅਧਿਕਾਰੀਆਂ ਨੇ ਰੋਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਅੱਤਵਾਦੀ ਘਟਨਾ ਦੀ ਚਿਤਾਵਨੀ ਦੇ ਦਿੱਤੀ। ਫਰਾਂਸ ਦੇ ਅਧਿਕਾਰੀਆਂ ਨੇ ਦੋ ਫਾਈਟਰ ਜੈੱਟ ਨੂੰ ਵੀ ਤਿਆਰ ਰਹਿਣ ਲਈ ਕਿਹਾ ਸੀ ਤਾਂ ਜੋ ਉਸ ਨੂੰ ਯਾਤਰੀ ਜਹਾਜ਼ ਦੇ ਨੇੜੇ ਭੇਜ ਕੇ ਪਾਇਲਟ ਦੀ ਸਥਿਤੀ ਦਾ ਜਾਇਜਾ ਲਿਆ ਜਾ ਸਕੇ। ਇਸ ਦੌਰਾਨ ਰੋਮ ਦੇ ਅਧਿਕਾਰੀਆਂ ਨੇ ਵੀ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। 

10 ਮਿੰਟ ਤੱਕ ਲਗਾਤਾਰ ਕੋਸ਼ਿਸ਼ ਦੇ ਬਾਅਦ ਪਾਇਲਟ ਨੇ ਆਖਿਰ ਵਿਚ ਜਵਾਬ ਦਿੱਤਾ। ਉਦੋਂ ਸਮੇਂ ਤੋਂ 20 ਮਿੰਟ ਪਹਿਲਾਂ ਹੀ ਉਹ ਰੋਮ ਵਿਚ ਲੈਂਡ ਕਰਨ ਵਾਲੇ ਸ। ਉੱਥੇ ITA Airways ਦੀ ਅੰਦਰੂਨੀ ਜਾਂਚ ਵਿਚ ਕੈਪਟਨ ਨੂੰ ਦੋਸ਼ੀ ਦੱਸਦਿਆਂ ਉਸ ਨੂੰ ਕੱਢ ਦਿੱਤਾ ਗਿਆ। ਹਾਲਾਂਕਿ ਕੈਪਟਨ ਨੇ ਸੌਣ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਉਹਨਾਂ ਨੇ ਰੇਡੀਓ ਦਾ ਜਵਾਬ ਨਾ ਦੇਣ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ। ਟੇਲੀਗ੍ਰਾਫ ਨਾਲ ਗੱਲਬਾਤ ਵਿਚ ਏਅਰਲਾਈਨ ਦੇ ਬੁਲਾਰੇ ਡਾਵਿਡ ਡੇਮਿਕੋ ਨੇ ਕਿਹਾ ਕਿ ਜਹਾਜ਼ ਆਟੋਪਾਇਲਟ 'ਤੇ ਸੀ, ਨੌਰਮਲ ਗਤੀ 'ਤੇ ਉੱਡ ਰਿਹਾ ਸੀ ਅਤੇ ਯਾਤਰੀਆਂ ਦੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਕੀਤਾ ਗਿਆ।


author

Vandana

Content Editor

Related News