ਖਾੜੀ ਦੇਸ਼ਾਂ 'ਚ ਫਸੇ ਲੱਖਾਂ ਪੰਜਾਬੀਆਂ ਦੀ ਸੁਰੱਖਿਆ ਖ਼ਤਰੇ 'ਚ! ਕਾਂਗਰਸ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

Monday, Mar 02, 2026 - 03:43 PM (IST)

ਖਾੜੀ ਦੇਸ਼ਾਂ 'ਚ ਫਸੇ ਲੱਖਾਂ ਪੰਜਾਬੀਆਂ ਦੀ ਸੁਰੱਖਿਆ ਖ਼ਤਰੇ 'ਚ! ਕਾਂਗਰਸ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਨਵੀਂ ਦਿੱਲੀ/ਚੰਡੀਗੜ੍ਹ : ਭਾਰਤੀ ਰਾਸ਼ਟਰੀ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਗੌਤਮ ਸੇਠ ਨੇ ਪੱਛਮੀ ਏਸ਼ੀਆ 'ਚ ਵੱਧ ਰਹੇ ਸੰਘਰਸ਼ ਦੇ ਮੱਦੇਨਜ਼ਰ ਉੱਥੇ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਖਾੜੀ ਦੇਸ਼ਾਂ, ਖ਼ਾਸ ਕਰਕੇ ਯੂ. ਏ. ਈ. 'ਚ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਇਲਾਕਿਆਂ ਨੇੜੇ ਹੋ ਰਹੇ ਧਮਾਕਿਆਂ ਕਾਰਨ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਗੌਤਮ ਸੇਠ ਨੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਲੱਖਾਂ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਦੂਜੇ ਘਰ ਦਾ ਕੋਈ ਨਾ ਕੋਈ ਜੀਅ ਖਾੜੀ ਦੇਸ਼ਾਂ 'ਚ ਰਹਿ ਰਿਹਾ ਹੈ, ਜੋ ਇਸ ਸਮੇਂ ਡਰ ਦੇ ਸਾਏ 'ਚ ਹਨ।

ਇਹ ਵੀ ਪੜ੍ਹੋ : ਸਟਾਫ਼ ਸਾਵਧਾਨ! ਹੁਣ ਕੱਟੀ ਜਾਵੇਗੀ ਅੱਧੇ ਦਿਨ ਦੀ ਛੁੱਟੀ, ਮੁਲਾਜ਼ਮਾਂ ਦੀ ਹਾਜ਼ਰੀ ਬਾਰੇ PGI ਦਾ ਵੱਡਾ ਫ਼ੈਸਲਾ

ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਦੇ ਉਸ ਬਿਆਨ ਦੀ ਹਮਾਇਤ ਕੀਤੀ, ਜਿਸ 'ਚ ਉਨ੍ਹਾਂ ਨੇ ਮਾਸੂਮਾਂ ਦੇ ਕਤਲੇਆਮ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਦੁਨੀਆ ਨੂੰ ਸ਼ਾਂਤੀ ਦੀ ਲੋੜ ਹੈ, ਹੋਰ ਬੇਲੋੜੀਆਂ ਜੰਗਾਂ ਦੀ ਨਹੀਂ। ਗੌਤਮ ਸੇਠ ਨੇ ਭਾਰਤ ਸਰਕਾਰ ਨੂੰ ਸਿਰਫ਼ ਐਡਵਾਈਜ਼ਰੀਆਂ ਜਾਰੀ ਕਰਨ ਤੋਂ ਅੱਗੇ ਵੱਧਣ ਅਤੇ ਫਸੇ ਹੋਏ ਨਾਗਰਿਕਾਂ ਦੀ ਵਤਨ ਵਾਪਸੀ ਲਈ ਇੱਕ ਮਜ਼ਬੂਤ 'ਆਪਰੇਸ਼ਨ ਹੋਮਬਾਊਂਡ' ਲਾਗੂ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਆਬੂਧਾਬੀ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ, ਯਾਤਰੀਆਂ ਨੂੰ ਸਟੇਟਸ ਚੈੱਕ ਕਰਨ ਦੀ ਸਲਾਹ

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ 'ਚ ਇੱਕ 24/7 ਨੋਡਲ ਸਪੋਰਟ ਡੈਸਕ ਸਥਾਪਿਤਤ ਕਰਨ ਦੀ ਮੰਗ ਕੀਤੀ ਤਾਂ ਜੋ ਪਰੇਸ਼ਾਨ ਪਰਿਵਾਰਾਂ ਨੂੰ ਰੀਅਲ-ਟਾਈਮ ਅਪਡੇਟ ਮਿਲ ਸਕਣ। ਗੌਤਮ ਸੇਠ ਨੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਨੇਤਾਵਾਂ ਨਾਲ ਆਪਣੀ ਨੇੜਤਾ ਦੀ ਵਰਤੋਂ ਹਥਿਆਰਾਂ ਦੀ ਸ਼ਕਤੀ ਦੀ ਬਜਾਏ ਭਾਰਤੀ ਨਾਗਰਿਕਾਂ ਦੀ ਜਾਨ ਬਚਾਉਣ ਲਈ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News