ਇਹ ਹੁੰਦੀ ਐ ਦਲੇਰੀ! ਸੜਕ 'ਤੇ ਜਾਂਦਿਆਂ ਨੂੰ ਪੈ ਗਏ ਲੁਟੇਰੇ, ਅੱਗੋਂ NRI ਜਨਾਨੀ ਤਲਵਾਰ ਕੱਢ ਪਵਾ'ਤੀਆਂ ਭਾਜੜਾਂ
Saturday, Feb 21, 2026 - 09:49 AM (IST)
ਲੁਧਿਆਣਾ (ਰਾਜ) : ਪੰਜਾਬ ਵਿਚ ਰੋਜ਼ਾਨਾਂ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ, ਜਿਸ ਨਾਲ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਡੇਹਲੋਂ ਇਲਾਕੇ ਵਿੱਚ ਅੱਧੀ ਰਾਤ ਨੂੰ ਲੁੱਟ ਦੀ ਨੀਅਤ ਨਾਲ ਆਏ ਬਦਮਾਸ਼ਾਂ ਦਾ ਸਾਹਮਣਾ ਇੱਕ ਅਜਿਹੀ ਜਾਬਾਂਜ਼ NRI ਮਹਿਲਾ ਨਾਲ ਹੋਇਆ, ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਲੁੱਟ ਦੀ ਇਸ ਘਟਨਾ ਦੌਰਾਨ ਕਾਰ ਵਿਚ ਸਵਾਰ ਵਿਦੇਸ਼ ਤੋਂ ਆਈ ਇਕ NRI ਔਰਤ ਨੇ ਲੁਟੇਰਿਆਂ ਨੂੰ ਭਾਜੜਾਂ ਪੁਆ ਦਿੱਤੀਆਂ, ਜਿਸ ਕਾਰਨ ਵੱਡੀ ਵਾਰਦਾਤ ਹੋਣ ਤੋਂ ਟੱਲ ਗਈ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਦੀ ਇਕ ਸੁੰਨਸਾਨ ਸੜਕ ਤੋਂ ਕੁਝ ਔਰਤਾਂ ਕਾਰ ਵਿਚ ਜਾ ਰਹੀਆਂ ਸਨ। ਬਾਈਕ ਸਵਾਰ ਦੋ ਲੁਟੇਰਿਆਂ ਨੇ ਕਾਰ ਨੂੰ ਰੋਕਣ ਲਈ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ 'ਤੇ ਅੰਡਾ ਮਾਰਿਆ, ਜਿਸ ਨਾਲ ਕਾਰ ਰੁੱਕ ਗਈ। ਫਿਰ ਉਨ੍ਹਾਂ ਨੇ ਜਿਵੇਂ ਹੀ ਲੁੱਟਖੋਹ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿਚ ਬੈਠੀ ਆਸਟ੍ਰੇਲੀਆ ਤੋਂ ਆਈ ਇੱਕ NRI ਔਰਤ ਨੇ ਦਲੇਰੀ ਦਿਖਾਉਂਦੇ ਹੋਏ ਤੇਜ਼ਧਾਰ ਤਲਵਾਰ ਕੱਢ ਗਈ। ਉਹ ਤਲਵਾਰ ਲੈ ਕੇ ਲੁਟੇਰਿਆਂ ਵੱਲ ਨੂੰ ਦੌੜੀ, ਜਿਸ ਨੂੰ ਦੇਖ ਉਹ ਮੌਕੇ ਤੋਂ ਫ਼ਰਾਰ ਹੋ ਗਏ। 1 ਮਿੰਟ 10 ਸੈਕਿੰਡ ਦੀ ਇਸ ਵੀਡੀਓ ਵਿੱਚ ਮਹਿਲਾ ਲੁਟੇਰਿਆਂ ਨੂੰ ਲਲਕਾਰਦੀ ਅਤੇ ਸਬਕ ਸਿਖਾਉਣ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ। ਹੱਥ ਵਿੱਚ ਨੰਗੀ ਤਲਵਾਰ ਫੜੀ ‘ਸ਼ੇਰਨੀ’ ਨੂੰ ਆਪਣੀ ਵੱਲ ਆਉਂਦਾ ਦੇਖ ਲੁਟੇਰਿਆਂ ਦੇ ਹੱਥਾਂ-ਪੈਰਾਂ ਦੀਆਂ ਪੈ ਗਈਆਂ ਅਤੇ ਉਹ ਮੌਕੇ ਤੋਂ ਭੱਜਣ ਲਈ ਮਜਬੂਰ ਹੋ ਗਏ।
ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ
NRI ਔਰਤ ਤਲਵਾਰ ਹੱਥ ਵਿਚ ਫੜ ਕੇ ਲੁਟੇਰਿਆਂ ਨੂੰ ਲਲਕਾਰ ਰਹੀ ਸੀ ਅਤੇ ਕਹਿ ਰਹੀ ਕਿ 'ਆਜੋ ਹੁਣ ਡਰਦੇ ਕਿਉਂ ਓ'। ਕਾਰ ਵਿਚ ਸਵਾਰ ਬਾਕੀ ਦੀਆਂ ਔਰਤਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਦੇਸ਼ ਤੋਂ ਆਈ ਔਰਤ ਘਟਨਾ ਦੇ ਸਮੇਂ ਕਾਰ ਚਲਾ ਰਹੀ ਸੀ। ਇਸ ਦੌਰਾਨ ਬਾਕੀ ਦੀਆਂ ਔਰਤਾਂ ਨੇ ਉਸ ਨੂੰ ਬਾਹਰ ਨਿਕਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬਿਨਾਂ ਕਿਸੇ ਡਰ ਤੋਂ ਲੁਟੇਰਿਆ ਨੂੰ ਦੌੜਾਂ ਦਿੱਤਾ। ਇਸ ਵੀਡੀਓ ਨੂੰ ਦੇਖ ਕੇ ਲੋਕ ਔਰਤ ਦੀ ਦਲੇਰੀ ਦੀਆਂ ਗੱਲਾਂ ਕਰ ਰਹੇ ਹਨ। ਲੋਕ ਇਸ NRI ਮਹਿਲਾ ਦੀ ਹਿੰਮਤ ਦੀ ਦਾਤ ਦੇ ਰਹੇ ਹਨ, ਜਿਸ ਦੀ ਸਮਝਦਾਰੀ ਨਾਲ ਇਕ ਵੱਡੀ ਵਾਰਦਾਤ ਹੋਣ ਤੋਂ ਟੱਲ ਗਈ।
ਇਹ ਵੀ ਪੜ੍ਹੋ : ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
