ਪਾਕਿ ਪੀ.ਐੱਮ. ਨੇ ਵੈਂਟੀਲੇਟਰ ਫੈਕਟਰੀ ਦਾ ਕੀਤਾ ਉਦਘਾਟਨ

Tuesday, Jul 07, 2020 - 02:08 PM (IST)

ਪਾਕਿ ਪੀ.ਐੱਮ. ਨੇ ਵੈਂਟੀਲੇਟਰ ਫੈਕਟਰੀ ਦਾ ਕੀਤਾ ਉਦਘਾਟਨ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲੇ ਸਵਦੇਸ਼ੀ ਵੈਂਟੀਲੇਟਰ ਨਿਰਮਾਣ ਸਹੂਲਤ ਦਾ ਉਦਘਾਟਨ ਕੀਤਾ ਹੈ। ਡਾਨ ਨਿਊਜ਼ ਦੇ ਮੁਤਾਬਕ ਨੈਸ਼ਨਲ ਰੇਡੀਓ ਅਤੇ ਹਰੀਪੁਰ ਵਿਚ ਦੂਰਸੰਚਾਰ ਨਿਗਮ (NRTC) 'ਤੇ ਵੈਂਟੀਲੇਟਰ ਫੈਕਟਰੀ ਦਾ ਉਦਘਾਟਨ ਕਰਨ ਦੇ ਬਾਅਦ ਸੋਮਵਾਰ ਨੂੰ ਇਮਰਾਨ ਦੇ ਹਵਾਲੇ ਨਾਲ ਕਿਹਾ,''ਇਹ ਦੇਸ਼ ਦੇ ਲਈ ਇਕ ਇਤਿਹਾਸਿਕ ਉਪਲਬਧੀ ਹੈ ਅਤੇ ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।'' 

PunjabKesari

ਇਮਰਾਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਹੁਣ ਸਿਹਤ ਖੇਤਰ ਵਿਚ ਸੁਧਾਰ 'ਤੇ ਹੋਵੇਗਾ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹੁਣ ਤੱਖ ਕੋਰੋਨਾ ਪੀੜਤਾਂ ਦੀ ਗਿਣਤੀ 234,509 ਪਹੁੰਚ ਗਈ ਹੈ ਉੱਥੇ ਮ੍ਰਿਤਕਾਂ ਦਾ ਅੰਕੜਾ 4,839 ਤੱਕ ਪਹੁੰਚ ਗਿਆ ਹੈ।ਇਸ ਦੇ ਨਾਲ ਹੀ ਪਾਕਿਸਤਾਨ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਚੰਗੀ ਗੱਲ ਇਹ ਵੀ ਹੈ ਕਿ ਪਾਕਿਸਤਾਨ ਵਿਚ 134,957 ਲੋਕ ਠੀਕ ਵੀ ਹੋਏ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ: ਮੈਲਬੌਰਨ 'ਚ ਲਗਾਈ ਗਈ 6 ਹਫਤਿਆਂ ਦੀ ਤਾਲਾਬੰਦੀ

ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 1.15 ਕਰੋੜ ਤੋਂ ਵਧੇਰੇ ਹੋ ਗਈ ਹੈ ਜਦਕਿ 5.37 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜੌਨ ਹਾਪਕਿਨਜ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (CSSE) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,15,92,259 ਹੋ ਗਈ ਹੈ ਜਦਕਿ 5,37,487 ਲੋਕ ਆਪਣੀ ਜਾਨ ਗਵਾ ਚੁੱਕੇ ਹਨ। 


author

Vandana

Content Editor

Related News