''ਆਪ'' ਦੇ MP ਮਗਰੋਂ ਹੁਣ ਸਰਕਾਰੀ ਅਫ਼ਸਰ ਨੇ ਕੀਤਾ ਮਹਾ-ਘਪਲੇ ਦਾ ਪਰਦਾਫਾਸ਼: ਤਰੁਣ ਚੁੱਘ
Tuesday, Mar 03, 2026 - 06:28 PM (IST)
ਚੰਡੀਗੜ੍ਹ (ਵੈੱਬ ਡੈਸਕ): ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਵਿਚ ਮਾਈਨਿੰਗ ਮਾਫੀਆ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਕਿਹਾ ਕਿ 'ਕੱਟੜ ਇਮਾਨਦਾਰੀ' ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਅਸਲ ਵਿਚ ਪੰਜਾਬ ਦੇ ਖਜ਼ਾਨੇ ਅਤੇ ਕੁਦਰਤੀ ਸਾਧਨਾਂ ਦੀ ਸਰੇਆਮ ਲੁੱਟ ਕਰ ਰਹੀ ਹੈ। ਚੁੱਘ ਨੇ ਜਲ ਸਰੋਤ ਵਿਭਾਗ ਦੇ ਇਕ SDO (ਇੰਜੀ. ਨਵਪ੍ਰੀਤ ਸਿੰਘ) ਵੱਲੋਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਹੋ ਰਹੇ ਵੱਡੇ ਮਾਈਨਿੰਗ ਘਪਲੇ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਵਿਭਾਗ ਦੇ ਉੱਚ ਅਧਿਕਾਰੀ (SE ਅਤੇ XEN) ਆਪਣੇ ਚਹੇਤੇ ਅਫਸਰਾਂ ਨਾਲ ਮਿਲ ਕੇ ਹਰ ਕ੍ਰੈਸ਼ਰ ਮਾਲਕ ਤੋਂ 2,00,000 ਰੁਪਏ ਪ੍ਰਤੀ ਮਹੀਨਾ ਦੀ ਨਜਾਇਜ਼ ਵਸੂਲੀ ਕਰ ਰਹੇ ਹਨ। ਇਸ ਦੇ ਨਾਲ ਹੀ ਅੰਤਰਰਾਜੀ ਚੈੱਕ ਪੋਸਟਾਂ 'ਤੇ ਮਾਫੀਆ ਦੇ ਟਰੱਕਾਂ ਨੂੰ ਬਿਨਾਂ ਪਰਚੀ ਦੇ 'ਚੋਰ ਰਸਤਿਆਂ' ਰਾਹੀਂ ਕੱਢਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਇੱਕੋ Q-Form 'ਤੇ ਕਈ-ਕਈ ਟਰੱਕ ਲੰਘਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਜਦੋਂ SDO ਨਵਪ੍ਰੀਤ ਸਿੰਘ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਅਤੇ ਫਰਜ਼ੀ ਚੈੱਕਾਂ 'ਤੇ ਦਸਤਖਤ ਕਰਨ ਤੋਂ ਮਨਾਂ ਕੀਤਾ, ਤਾਂ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਫੋਨ ਕਰਕੇ ਧਮਕਾਇਆ ਗਿਆ ਅਤੇ ਸਸਪੈਂਡ ਕਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਬਿਨਾਂ ਟੈਂਡਰ ਤੋਂ ਫਰਜ਼ੀ ਕੰਮ ਦਿਖਾਏ ਗਏ ਅਤੇ ਜੋ ਕੰਮ ਕਦੇ ਹੋਏ ਹੀ ਨਹੀਂ ਸਨ, ਉਨ੍ਹਾਂ ਨੂੰ "ਹੜ੍ਹ ਵਿਚ ਵਹਿ ਗਏ" ਦੱਸ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਸਤਲੁਜ ਦਰਿਆ ਕੋਲ ਫੜੀ ਗਈ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਉੱਚ ਅਧਿਕਾਰੀਆਂ ਨੇ ਦਬਾਅ ਪਾ ਕੇ ਝੂਠੀ ਰਿਪੋਰਟ ਬਣਵਾਈ ਕਿ ਉੱਥੇ ਕੋਈ ਮਾਈਨਿੰਗ ਨਹੀਂ ਹੋਈ।
AAP के 'कट्टर ईमानदार' मॉडल का कच्चा चिट्ठा! क्या भगवंत मान सरकार खुद चला रही है माइनिंग माफिया?
— Tarun Chugh (@tarunchughbjp) March 3, 2026
आम आदमी पार्टी का पंजाब में एक ही काम रह गया है पंजाब के खजाने और कुदरती साधनों की सरेआम लूट!
पहले इनके अपने सांसद मलविंदर कंग ने माना कि पंजाब में अवैध माइनिंग चल रही है। और अब, जल… pic.twitter.com/aVYyu8vyeV
ਤਰੁਣ ਚੁੱਘ ਨੇ ਆਖਿਆ ਕਿ ਪਹਿਲਾਂ ਇਨ੍ਹਾਂ ਦੇ ਆਪਣੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਮੰਨਿਆ ਸੀ ਕਿ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਤੇ ਹੁਣ ਜਲ ਸਰੋਤ ਵਿਭਾਗ ਦੇ SDO ਨੇ ਇਸ ਮਹਾ-ਘਪਲੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਮਾਈਨਿੰਗ ਮਾਫੀਆ ਨੂੰ ਖੁੱਲ੍ਹੀ ਛੁੱਟੀ ਦੇਣ ਅਤੇ ਇਮਾਨਦਾਰ ਅਫਸਰਾਂ ਨੂੰ ਪ੍ਰੇਸ਼ਾਨ ਕਰਨ ਲਈ ਵੋਟ ਦਿੱਤੀ ਸੀ? ਉਨ੍ਹਾਂ ਕਿਹਾ ਕਿ ਇਹ ਸਰਕਾਰ "ਕੱਟੜ ਇਮਾਨਦਾਰ" ਨਹੀਂ ਬਲਕਿ "ਕੱਟੜ ਬੇਈਮਾਨ" ਹੈ।
