ਰਘੂਰਾਮ ਰਾਜਨ ਨੂੰ ਨਹੀਂ, ਰਿਚਰਡ ਥੇਲਰ ਨੂੰ ਮਿਲੇਗਾ ਅਰਥਸ਼ਾਸਤਰ ਦਾ ਨੋਬਲ

Monday, Oct 09, 2017 - 06:21 PM (IST)

ਸਟਾਕਹੋਮ (ਏ.ਐਫ.ਪੀ.)— ਸਾਲ 2017 'ਚ ਅਰਥਸ਼ਾਸਤਰ ਦੇ ਖੇਤਰ 'ਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਨ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਅਰਥਸ਼ਾਸਤਰ ਦੇ ਖੇਤਰ 'ਚ ਨੋਬਲ ਪੁਰਸਕਾਰ ਲਈ ਰਿਚਰਡ ਐਚ. ਥੇਲਰ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਸੰਭਾਵਿਤ ਲੋਕਾਂ ਦੀ ਲਿਸਟ 'ਚ ਸ਼ਾਮਲ ਸਨ। ਲਿਸਟ 'ਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ। 
ਜ਼ਿਕਰਯੋਗ ਹੈ ਕਿ ਕਲੈਰੀਵੇਟ ਐਨਾਲੈਟਿਕਸ ਅਕੈਡਮਿਕ ਅਤੇ ਸਾਇੰਟੀਫਿਕ ਰਿਸਰਚ ਦੇ ਆਧਾਰ 'ਤੇ ਨੋਬਲ ਪੁਰਸਕਾਰ ਦੇ ਸੰਭਾਵਿਤ ਜੇਤੂਆਂ ਦੀ ਲਿਸਟ ਵੀ ਤਿਆਰ ਕਰ ਦਿੱਤੀ ਗਈ ਹੈ। ਰਾਜਨ ਵੀ ਉਨ੍ਹਾਂ 6 ਅਰਥਸ਼ਾਸਤਰੀਆਂ 'ਚੋਂ ਇਕ ਸਨ ਜਿਨ੍ਹਾਂ ਨੂੰ ਕਲੈਰੀਵੇਟ ਐਨਾਲੈਟਿਕਸ ਨੇ ਇਸ ਸਾਲ ਆਪਣੀ ਲਿਸਟ 'ਚ ਸ਼ਾਮਲ ਕੀਤਾ ਸੀ। ਕਾਰਪੋਰੇਟ ਫਾਈਨੈਂਸ ਦੇ ਖੇਤਰ 'ਚ ਕੀਤੇ ਗਏ ਕੰਮ ਲਈ ਰਾਜਨ ਦਾ ਨਾਂ ਲਿਸਟ 'ਚ ਆਇਆ ਸੀ। ਰਾਜਨ ਕੌਮਾਂਤਰੀ ਅਰਥਵਿਵਸਥਾ ਦੀ ਦੁਨੀਆ 'ਚ ਵੱਡਾ ਨਾਂ ਹੈ। ਸਭ ਤੋਂ ਘੱਟ ਉਮਰ (40) 'ਚ ਜਦੋਂ ਗੈਰ ਪੱਛਮੀ ਆਈ. ਐਮ. ਐਫ. ਚੀਫ ਬਣਨ ਵਾਲੇ ਰਾਜਨ ਨੇ ਸਾਲ 2005 'ਚ ਇਕ ਪੇਪਰ ਪ੍ਰੈਜ਼ੇਨਟੇਸ਼ਨ ਤੋਂ ਬਾਅਦ ਵੱਡੀ ਪ੍ਰਸਿੱਧੀ ਹਾਸਲ ਕੀਤੀ। 
1945 'ਚ ਅਮਰੀਕਾ ਦੇ ਈਸਟ ਓਰੇਂਜ 'ਚ ਪੈਦਾ ਹੋਏ ਅਰਥਸ਼ਾਸਤਰੀ ਰਿਚਰਡ ਥੇਲਰ ਨੂੰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦੇਣ ਦੀ ਅੱਜ (10 ਅਕਤੂਬਰ) ਐਲਾਨ ਦਿੱਤਾ ਹੋਇਆ। ਉਨ੍ਹਾਂ ਨੇ ਇਹ ਪੁਰਸਕਾਰ ਅਰਥਸ਼ਾਸਤਰ ਅਤੇ ਮਨੋਵਿਗਿਆਨ ਦੇ ਫਰਕ ਨੂੰ ਪਾਰ ਪਾਉਣ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਲਈ ਦਿੱਤਾ ਗਿਆ ਹੈ। 1945 'ਚ ਅਮਰੀਕਾ ਦੇ ਈਸਟ ਓਰੇਂਸ 'ਚ ਉਨ੍ਹਾਂ ਦਾ ਜਨਮ ਹੋਇਆ ਸੀ। ਨੋਬਲ ਪੁਰਸਕਾਰ ਦੇ ਫੈਸਲਾਕੁੰਨ ਮੰਡਲ ਨੇ ਇਕ ਬਿਆਨ 'ਚ ਕਿਹਾ ਕਿ ਥੇਲਰ ਦਾ ਅਧਿਐਨ ਦੱਸਦਾ ਹੈ ਕਿ ਕਿਸ ਤਰ੍ਹਾਂ ਸੀਮਤ ਤਰਕਸੰਗਤ, ਸਮਾਜਿਕ ਦਰਜਾ ਅਤੇ ਖੁਦ 'ਤੇ ਕੰਟਰੋਲ ਦੀ ਕਮੀ ਵਰਗੇ ਮਨੁੱਖੀ ਲੱਛਣ ਕਿਸੇ ਵਿਅਕਤੀ ਦੇ ਫੈਸਲੇ ਨੂੰ ਪ੍ਰਕਿਰਿਆਸ਼ੀਲ ਤੌਰ 'ਤੇ ਪ੍ਰਭਾਵਿਤ ਕਰਦੇ ਹਨ ਅਤੇ ਇਸ ਨਾਲ ਬਾਜ਼ਾਰ ਦੇ ਲੱਛਣ 'ਤੇ ਵੀ ਅਸਰ ਪੈਂਦਾ ਹੈ।


Related News