ਕੈਬਨਿਟ ਫੇਰਬਦਲ ; ਪੰਜਾਬ ਨੂੰ ਢਾਈ ਸਾਲ ਦੇ ਅੰਦਰ ਮਿਲੇਗਾ ਤੀਜਾ ਲੋਕਲ ਬਾਡੀਜ਼ ਮੰਤਰੀ

Monday, Sep 23, 2024 - 12:40 AM (IST)

ਲੁਧਿਆਣਾ (ਹਿਤੇਸ਼)– ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਤੋਂ ਪਹਿਲਾਂ ਜਿਨ੍ਹਾਂ 4 ਮੰਤਰੀਆਂ ਨੇ ਅਸਤੀਫ਼ਾ ਦਿੱਤਾ ਹੈ, ਉਨ੍ਹਾਂ ’ਚ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਪੰਜਾਬ ਨੂੰ ਨਵਾਂ ਲੋਕਲ ਬਾਡੀ ਮੰਤਰੀ ਮਿਲਣ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੰਦਰਬੀਰ ਸਿੰਘ ਨਿੱਝਰ ਨੂੰ ਲੋਕਲ ਬਾਡੀ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਦੀ ਜਗ੍ਹਾ ਜਲੰਧਰ ਦੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਗਲੇ ਲੋਕਲ ਬਾਡੀਜ਼ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ- ਆਖਿਰ 'ਮਾਨ' ਦੀ ਟੀਮ ਵਿਚ ਹੋ ਹੀ ਗਈ ਲੁਧਿਆਣਾ ਦੇ ਵਿਧਾਇਕਾਂ ਦੀ ਐਂਟਰੀ, ਹੁਣ ਬਣਨਗੇ ਇਕੱਠੇ 2 ਮੰਤਰੀ

ਹੁਣ ਬਲਕਾਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਨੂੰ ਢਾਈ ਸਾਲ ਦੇ ਅੰਦਰ ਤੀਜਾ ਲੋਕਲ ਬਾਡੀਜ਼ ਮੰਤਰੀ ਮਿਲੇਗਾ। ਭਾਂਵੇਕਿ ਇਸ ਬਾਰੇ ਵਿਚ ਤਸਵੀਰ ਐਤਵਾਰ ਦੇਰ ਬਾਤ ਤੱਕ ਸਾਫ ਨਹੀਂ ਹੋ ਸਕੀ ਕਿ ਨਵਾਂ ਲੋਕਲ ਬਾਡੀਜ਼ ਮੰਤਰੀ ਕੌਣ ਹੋਵੇਗਾ ਅਤੇ ਇਸ ਨੂੰ ਲੈ ਕੇ ਸਸਪੈਂਸ ਨਵੇਂ ਮੰਤਰੀਆਂ ਦੇ ਸਹੁੰ ਗ੍ਰਹਿਣ ਦੇ ਬਾਅਦ ਹੀ ਖ਼ਤਮ ਹੋਵੇਗਾ।

ਹੋਰ ਮੰਤਰੀਆਂ ਦੇ ਵਿਭਾਗਾਂ ’ਚ ਵੀ ਹੋਵੇਗਾ ਫੇਰਬਦਲ
ਪੰਜਾਬ ਕੈਬਨਿਟ ’ਚ ਬਦਲਾਅ ਦੇ ਨਾਲ ਮੰਤਰੀਆਂ ਦੇ ਵਿਭਾਗਾਂ ’ਚ ਵੀ ਫੇਰਬਦਲ ਹੋਵੇਗਾ, ਕਿਉਂਕਿ ਜਿਨ੍ਹਾਂ 4 ਮੰਤਰੀਆਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਦੇ ਵਿਭਾਗ ਨਵੇਂ ਬਣਨ ਵਾਲੇ ਮੰਤਰੀਆਂ ਨੂੰ ਦੇਣ ਦੀ ਜਗ੍ਹਾ ਪਹਿਲਾਂ ਤੋਂ ਮੌਜੂਦ ਮੰਤਰੀਆਂ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੀ.ਐੱਮ. ਆਪਣੇ ਕੋਲ ਵੀ ਰੱਖ ਸਕਦੇ ਹਨ। ਇਨ੍ਹਾਂ ’ਚ ਲੋਕਲ ਬਾਡੀਜ਼ ਦੇ ਇਲਾਵਾ ਰੈਵੇਨਿਊ, ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਲੇਬਰ, ਟੂਰਿਜ਼ਮ, ਸਪੋਰਟਸ, ਪਬਲਿਕ ਰਿਲੇਸ਼ਨ ਵਿਭਾਗ ਸ਼ਾਮਲ ਹਨ, ਜਿਸ ਕਾਰਨ ਪਹਿਲਾਂ ਤੋਂ ਮੌਜੂਦ ਮੰਤਰੀਆਂ ਦੇ ਵਿਭਾਗ ਵਿਚ ਫੇਰਬਦਲ ਹੋਣਾ ਵੀ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਫ਼ਰਜ਼ੀ ਡਿਗਰੀ, 40-40 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੁਝ ! ਅਮਰੀਕੀ ਵੀਜ਼ਾ ਦੇ ਨਾਂ 'ਤੇ ਇੰਝ ਹੋਈ ਕਰੋੜਾਂ ਦੀ ਠੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News