ਆਯੂਸ਼ਮਾਨ ਯੋਜਨਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ
Saturday, Sep 21, 2024 - 04:10 PM (IST)
ਨਾਭਾ (ਰਾਹੁਲ ਖੁਰਾਨਾ): ਪੰਜਾਬ ਵਿਚ ਆਯੂਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਵੱਲੋਂ ਦਿੱਤੇ ਬਿਆਨ ਮਗਰੋਂ ਸਿਆਸਤ ਭੱਖ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੇ.ਪੀ. ਨੱਢਾ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਯੂਸ਼ਮਾਨ ਸਕੀਮ ਦਾ ਪੈਸਾ ਪੰਜਾਬ ਸਰਕਾਰ ਹੀ ਲਗਾ ਰਹੀ ਹੈ, ਕੇਂਦਰ ਸਰਕਾਰ ਆਪਣਾ ਬਣਦਾ ਹਿੱਸਾ ਨਹੀਂ ਦੇ ਰਹੀ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਹੈਰਾਨੀਜਨਕ ਕਾਰਾ! ਪੁਲਸ ਨੇ ਕੀਤਾ ਗ੍ਰਿਫ਼ਤਾਰ
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੋਂ 2018 ਤੋਂ ਹੁਣ ਤਕ ਦਾ ਬਿਓਰਾ ਮੰਗ ਰਹੇ ਹਨ। ਪਰ 2018 ਤੋਂ 2021 ਤਕ ਦੇ ਮੁੱਖ ਮੰਤਰੀ ਤਾਂ ਇਨ੍ਹਾਂ ਦੇ ਨਾਲ ਤੁਰੇ ਫ਼ਿਰਦੇ ਹਨ। ਉਨ੍ਹਾਂ ਦੀ ਸਰਕਾਰ ਵੇਲੇ ਤਾਂ ਇਨ੍ਹਾਂ ਨੇ ਫੰਡ ਨਹੀਂ ਰੋਕਿਆ, ਪਰ ਹੁਣ ਸਾਡੀ ਸਰਕਾਰ ਬਣਨ 'ਤੇ ਪੰਜਾਬ ਦਾ ਫੰਡ ਰੋਕ ਲਿਆ।
ਸਿਹਤ ਮੰਤਰੀ ਨੇ ਕਿਹਾ ਕਿ ਅਸੀਂ 2018 ਤੋਂ 2022 ਤਕ ਦਾ ਬਿਓਰਾ ਭੇਜ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਬਕਾਇਆ 225 ਕਰੋੜ ਵਿਚੋਂ 125 ਕਰੋੜ ਰੁਪਏ ਜਾਰੀ ਕਰ ਦੇਣ। ਬਾਕੀ 2023 ਤੇ 2024 ਦਾ ਬਿਓਰਾ ਵੀ ਭੇਜ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਯੋਜਨਾ ਨਾਲ ਜੁੜੀਆਂ ਸ਼ਰਤਾਂ ਮੁਤਾਬਕ ਕੰਮ ਕਰ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - ਅਮਰੀਕੀ ਅੰਬੈਸੀ ਦੀ ਸ਼ਿਕਾਇਤ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ
ਡਾ. ਬਲਬੀਰ ਸਿੰਘ ਨੇ ਜੇ.ਪੀ. ਨੱਢਾ ਨੂੰ ਅਪੀਲ ਕੀਤੀ ਕਿ ਸਿਹਤ ਮਹਿਕਮਾ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਹੈ। ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਹੈ, ਅਸੀਂ ਤਾਂ ਮੁਫ਼ਤ ਇਲਾਜ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਦੇ ਕੰਡੇ ਚੁਗ ਰਹੇ ਹਾਂ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸਾਡੀ ਟੀਮ ਕੇਂਦਰ ਨਾਲ ਮੀਟਿੰਗ ਲਈ ਜਾ ਰਹੀ ਹੈ, ਇਹ ਪਹਿਲਾਂ ਤੋਂ ਹੀ ਨਿਰਧਾਰਤ ਹੈ। ਇਸ ਲਈ ਇਸ ਮਾਮਲੇ 'ਤੇ ਮੀਡੀਆ ਵਿਚ ਬਿਆਨਬਾਜ਼ੀ ਕਰਨ ਜਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਦਾ ਕੋਈ ਮਤਲਬ ਨਹੀਂ ਸੀ ਬਣਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8