ਗੁਆਂਢੀ ਨੇ 9 ਸਾਲਾ ਬੱਚੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਗੰਦੀ ਕਰਤੂਤ, ਚੌਥੀ ਜਮਾਤ ਦਾ ਵਿਦਿਆਰਥੀ ਦਾ ਪੀੜਤ

Wednesday, Sep 25, 2024 - 04:31 PM (IST)

ਗੁਆਂਢੀ ਨੇ 9 ਸਾਲਾ ਬੱਚੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਗੰਦੀ ਕਰਤੂਤ, ਚੌਥੀ ਜਮਾਤ ਦਾ ਵਿਦਿਆਰਥੀ ਦਾ ਪੀੜਤ

ਸਮਰਾਲਾ (ਬਿਪਨ): ਨੇੜਲੇ ਇਕ ਪਿੰਡ ਵਿਚ ਗੁਆਂਢੀ ਵੱਲੋਂ ਚੌਥੀ ਜਮਾਤ ਵਿਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ  ਗਿ੍ਫ਼ਤਾਰ ਕੀਤਾ ਗਿਆ ਹੈ।

ਪੀੜਤ ਬੱਚੇ ਦੇ ਦਾਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਉਨ੍ਹਾਂ ਦਾ ਗੁਆਂਢੀ ਵੀ ਹੈ, ਉਸ ਦਾ ਸਾਡੇ ਘਰ ਵਿਚ ਕਾਫੀ ਆਉਣਾ ਜਾਣਾ ਸੀ ਅਤੇ ਸਾਡੇ ਘਰ ਦੇ ਹਰ ਪ੍ਰੋਗਰਾਮ ਵਿਚ ਉਸ ਨੂੰ ਪ੍ਰਮੁੱਖ ਥਾਂ ਦਿੱਤੀ ਜਾਂਦੀ ਸੀ। ਹੁਣ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਗੁਆਂਢੀ ਵੱਲੋਂ ਸਾਡੇ ਘਰ ਵਿਚ ਹੀ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਮੇਰੇ ਪੋਤੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਅਜਿਹਾ ਕੁਕਰਮ ਕਰਨ ਤੋਂ ਬਾਅਦ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ  ਦੱਸਿਆ ਤਾਂ ਉਸਨੂੰ ਰੇਲਵੇ ਲਾਇਨ ਉਪਰ ਅਵਾਰਾ ਕੁੱਤਿਆ ਦੇ ਅੱਗੇ ਸੁੱਟ ਦਿੱਤਾ ਜਾਵੇਗਾ। ਪੁਲਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਮੁਖੀ ਦਵਿੰਦਰਪਾਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦੇ ਵੱਲੋਂ ਪੁਲਸ ਨੂੰ ਇਹ ਸ਼ਿਕਾਇਤ ਦਿੱਤੀ ਗਈ ਕਿ ਉਨ੍ਹਾਂ ਦੇ 46 ਸਾਲਾ ਗੁਆਂਢੀ ਵੱਲੋਂ ਉਨ੍ਹਾਂ ਦੇ ਪੋਤੇ ਨਾਲ ਕਰੀਬ 9 ਮਹੀਨੇ ਤੋਂ ਬਦਫੈਲੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਪੀੜਤ ਲੜਕੇ ਦਾ ਮੈਡੀਕਲ ਕਰਵਾਉਂਦੇ ਹੋਏ ਕਥਿਤ ਦੋਸ਼ੀ ਪ੍ਰੇਮ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Anmol Tagra

Content Editor

Related News