Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ ''ਚ ਹੋਵੇਗਾ ਮਸਲਾ ਹੱਲ

Sunday, Sep 29, 2024 - 01:21 PM (IST)

Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ ''ਚ ਹੋਵੇਗਾ ਮਸਲਾ ਹੱਲ

ਜਲੰਧਰ (ਵੈੱਬ ਡੈਸਕ)- ਪਾਸਪੋਰਟ ਬਣਵਾਉਣ ਨੂੰ ਲੈ ਕੇ ਅਕਸਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਪਾਸਪੋਰਟ ਬਣਨਾ ਆਸਾਨ ਹੋਵੇਗਾ। ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਵੱਲੋਂ ਨਵੀਂ ਪਹਿਲਾ ਸ਼ੁਰੂ ਕੀਤੀ ਗਈ ਹੈ ਕੀਤੀ ਹੈ। ਪਾਸਪੋਰਟ ਅਤੇ ਪੁਲਸ ਕਲੀਅਰੈਂਸ ਸਰਟੀਫਿਕੇਟ ਬਿਨੇਕਾਰਾਂ ਲਈ ਅਹਿਮ ਖ਼ਬਰ ਹੈ। ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਨੇ ਪ੍ਰੈੱਸ ਰਿਲੀਜ਼ ਕਰਦੇ ਹੋਏ ਕਿਹਾ ਕਿ ਕੌਂਸਲੇਟ ਭਾਰਤੀ ਨਾਗਰਿਕਾਂ ਲਈ ਪਾਸਪੋਰਟ ਅਤੇ ਪੁਲਸ ਕਲੀਅਰੈਂਸ ਸਰਟੀਫਿਕੇਟ ਸੇਵਾਵਾਂ ਲਈ ਆਪਣੇ ਅਧਿਕਾਰ ਖੇਤਰ ਦੇ ਅਧੀਨ ਆਉਂਦੇ ਖੇਤਰਾਂ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ। 

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੱਥਾ ਟੇਕਣ ਜਾਂਦੇ ਸਮੇਂ ਪਤੀ-ਪਤਨੀ ਨਾਲ ਵਾਪਰਿਆ ਦਿਲ-ਦਹਿਲਾ ਦੇਣ ਵਾਲਾ ਹਾਦਸਾ

ਇਸ ਵਿਸ਼ੇਸ ਮੁਹਿੰਮ ਤਹਿਤ ਭਾਰਤੀ ਨਾਗਰਿਕ ਸੋਮਵਾਰ ਤੋਂ ਸ਼ਨੀਵਾਰ ਸ਼ਾਮ 4 ਵਜੇ ਤੱਕ ਅਤੇ ਐਤਵਾਰ 29 ਸਤੰਬਰ ਅਤੇ 6 ਅਕਤਬੂਰ 2024 ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਵਾਕ-ਇਨ ਮੋਡ ਵਿਚ ਨੇੜਲੇ ਬੀ. ਐੱਲ. ਐੱਸ. ਕੇਂਦਰ ਵਿਚ ਪਾਸਪੋਰਟ ਜਾਂ ਪੁਲਸ ਕਲੀਅਰੈਂਸ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾ ਸਕਦੇ ਸਨ। ਇਸ ਨਾਲ ਤਤਕਾਲ 'ਚ ਪਾਸਪੋਰਟ ਬਿਨੇਕਾਰਾਂ ਨੂੰ ਕਾਫ਼ੀ ਅਾਸਾਨੀ ਹੋਵੇਗੀ ਅਤੇ ਦਫ਼ਤਰਾਂ ਵਿਚ ਧੱਕੇ ਵੀ ਨਹੀਂ ਖਾਣੇ ਪੈਣਗੇ। 
 

ਇਹ ਵੀ ਪੜ੍ਹੋ-  ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਦੋ ਟਰਾਲਿਆਂ ਵਿਚਾਲੇ ਜ਼ਬਰਦਸਤ ਟੱਕਰ, ਉੱਡੇ ਪਰਖੱਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News