ਇਟਲੀ : ਯਾਤਰੀ ਨੇ ਕੰਡਕਟਰ ''ਤੇ ਥੁੱਕਿਆ, ਕਿਹਾ-''ਨਹੀ ਲੈ ਸਕਦਾ ਟਿਕਟ''

Sunday, Mar 15, 2020 - 03:29 PM (IST)

ਇਟਲੀ : ਯਾਤਰੀ ਨੇ ਕੰਡਕਟਰ ''ਤੇ ਥੁੱਕਿਆ, ਕਿਹਾ-''ਨਹੀ ਲੈ ਸਕਦਾ ਟਿਕਟ''

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਇਕ ਯਾਤਰੀ ਵਿਅਕਤੀ ਵੱਲੋਂ ਰੇਲਵੇ ਕੰਡਕਟਰ 'ਤੇ ਥੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਨੇ ਥੁੱਕਣ ਮਗਰੋਂ ਕਿਹਾ ਕਿ ਉਹ ਟਿਕਟ ਲਈ ਭੁਗਤਾਨ ਨਹੀਂ ਕਰ ਸਕਦਾ, ਕਿਉਂਕਿ ਉਹ ਆਪਣੀ ਨੌਕਰੀ ਗੁਆ ਬੈਠਾ ਹੈ ਅਤੇ ਕੋਰੋਨਾਵਾਇਰਸ ਕਾਰਨ ਜੇਨੋਆ ਤੋਂ ਨੈਪਲਜ਼ ਵਿੱਚ ਆਪਣੇ ਜੱਦੀ ਘਰ ਵਾਪਸ ਪਰਤ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੋਕਾਂ ਨੇ ਡਾਕਟਰਾਂ ਤੇ ਨਰਸਾਂ ਲਈ ਤਾੜੀਆਂ ਵਜਾ ਕੇ ਗਾਏੇ ਗੀਤ

55 ਸਾਲਾ ਇਟਾਲੀਅਨ ਯਾਤਰੀ ਨੂੰ ਰੇਲਵੇ ਪੁਲਿਸ ਨੇ ਕੰਡਕਟਰ ਦੇ ਚਿਹਰੇ ‘ਤੇ ਥੁੱਕਣ, ਟਿਕਟ ਨਾ ਖਰੀਦਣ ਅਤੇ ਜਾਅਲੀ ਆਈ ਡੀ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਯਾਤਰੀ ਨੂੰ ਅਦਾਲਤੀ ਹੁਕਮਾਂ ਤਹਿਤ ਸਜਾ ਸੁਣਾਈ ਜਾਵੇਗੀ।


author

Vandana

Content Editor

Related News