ਮਜੀਠੀਆ ਨੇ ਪੰਜਾਬ ਸਰਕਾਰ 'ਤੇ ਸਾਧਿਆ ਤਿੱਖਾ ਨਿਸ਼ਾਨਾ, ਕਿਹਾ-ਪੰਜਾਬ ਅੱਜ ICU ਅਤੇ ਵੈਂਟੀਲੇਟਰ 'ਤੇ

Saturday, Feb 28, 2026 - 02:28 PM (IST)

ਮਜੀਠੀਆ ਨੇ ਪੰਜਾਬ ਸਰਕਾਰ 'ਤੇ ਸਾਧਿਆ ਤਿੱਖਾ ਨਿਸ਼ਾਨਾ, ਕਿਹਾ-ਪੰਜਾਬ ਅੱਜ ICU ਅਤੇ ਵੈਂਟੀਲੇਟਰ 'ਤੇ

ਰਾਮਪੁਰਾ ਫੂਲ : ਸ਼੍ਰੋਮਣੀ ਅਕਾਲੀ ਦਲ ਵਲੋਂ ਇੱਥੇ 'ਪੰਜਾਬ ਬਚਾਓ' ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਆਈ. ਸੀ. ਯੂ. 'ਚ ਹੈ ਅਤੇ ਵੈਂਟੀਲੇਟਰ 'ਤੇ ਚੜ੍ਹਿਆ ਹੋਇਆ ਹੈ। ਇੱਥੇ ਰੋਜ਼ ਕਤਲ ਹੋ ਰਹੇ ਹਨ ਅਤੇ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਮਜੀਠੀਆ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਸਾਡਾ ਮੁੱਖ ਮੰਤਰੀ ਇਲਾਜ ਕਰਾਉਣ ਲਈ ਬੈਂਗਲੁਰੂ ਬੈਠਾ ਹੈ, ਜਦੋਂ ਸ਼ਰਾਬ ਨਹੀਂ ਛੱਡਣੀ ਤਾਂ ਇਲਾਜ ਕਿੱਥੋਂ ਹੋਣਾ ਹੈ। ਮਜੀਠੀਆ ਨੇ ਮੁੱਖ ਮੰਤਰੀ ਮਾਨ 'ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬੀਆਂ ਨੂੰ ਲੋਕ ਸਿਜਦਾ ਕਰਦੇ ਹਨ, ਪਰ ਸਾਡੇ ਵਾਲਾ ਮੁੱਖ ਮੰਤਰੀ ਕੇਜਰੀਵਾਲ ਦੇ ਪੈਰਾਂ 'ਚ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ

ਮਜੀਠੀਆ ਨੇ ਗੁਰਦਾਸਪੁਰ ਕਤਲਕਾਂਡ ਬਾਰੇ ਬੋਲਦਿਆਂ ਕਿਹਾ ਕਿ ਝੂਠੇ ਕੇਸ 'ਚ ਪੁਲਸ ਨੇ ਰਣਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਗੋਲੀ ਮਾਰੀ ਹੈ। 19 ਸਾਲ ਦੇ ਬੱਚੇ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਬਿਨਾਂ ਜਾਂਚ ਦੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਅਤੇ ਬਾਕੀਆਂ 'ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੋਹਾਲੀ ਦੇ ਰਾਣਾ ਬਲਾਚੌਰੀਆ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕੇਸ 'ਚ ਪੁਲਸ ਨੇ 17 ਸਾਲਾਂ ਦੇ ਮੁੰਡੇ ਕਰਨ ਪਾਠਕ ਨੂੰ ਵੀ ਮਾਰ ਦਿੱਤਾ। ਉਨ੍ਹਾਂ ਕਿਹਾ ਪੰਜਾਬ ਦਾ ਡੀ. ਜੀ. ਪੀ. ਐਕਟਿੰਗ ਡੀ. ਜੀ. ਪੀ. ਹੋਣ ਦੇ ਨਾਤੇ ਹੋਣ ਐਕਟਰ ਵੀ ਬਣ ਗਿਆ ਹੈ ਅਤੇ ਕਹਾਣੀਆਂ ਲਿਖਦਾ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਰਣਜੀਤ ਸਿੰਘ ਅਤੇ ਰਾਣਾ ਬਲਾਚੌਰੀਆ ਮਾਮਲੇ 'ਚ ਕਰਨ ਪਾਠਕ ਦੇ ਮਾਰੇ ਜਾਣ ਦੀ ਕਹਾਣੀ ਪੁਲਸ ਨੇ ਇੱਕੋ ਹੀ ਦੱਸ ਦਿੱਤੀ, ਜੋ ਕਿ ਸਰਾਸਰ ਝੂਠੀ ਹੈ। ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਲਈ ਕੀ ਫ਼ੈਸਲੇ ਕਰਨੇ ਹਨ, ਉਹ ਦਿੱਲੀ ਤੋਂ ਕੇਜਰੀਵਾਲ ਦੱਸਦਾ ਹੈ। ਮਜੀਠੀਆ ਨੇ ਦੱਸਿਆ ਕਿ ਬਾਦਲ ਸਰਕਾਰ ਵੇਲੇ ਪੇਅ ਕਮਿਸ਼ਨ ਲਾਗੂ ਹੁੰਦੇ ਸੀ ਅਤੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ 'ਚ ਅਖ਼ੀਰਲਾ ਪੇਅ ਕਮਿਸ਼ਨ ਬਾਦਲ ਸਾਹਿਬ ਹੀ ਲਾਗੂ ਕਰਕੇ ਗਏ ਹਨ। ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ 'ਚ ਪ੍ਰੈੱਸ ਦੀ ਆਜ਼ਾਦੀ ਨਹੀਂ ਰਹਿ ਗਈ। ਕਦੇ 'ਜਗਬਾਣੀ' ਦੇ ਮਾਲਕਾਂ 'ਤੇ ਪਰਚਾ, ਕਦੇ ਰਤਨ ਧਾਲੀਵਾਲ ਅਤੇ ਕਦੇ ਕਿਸੇ ਹੋਰ 'ਤੇ ਪਰਚਾ ਕਿਉਂਕਿ ਮੌਜੂਦਾ ਸਰਕਾਰ ਨਹੀਂ ਚਾਹੁੰਦੀ ਕਿ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚੇ। ਔਰਤਾਂ ਨੂੰ 1000-1000 ਰੁਪਏ ਪੰਜਾਬ ਸਰਕਾਰ ਵਲੋਂ ਦੇਣ ਦੇ ਐਲਾਨ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਕਿਸੇ ਔਰਤ ਦੇ ਖ਼ਾਤੇ 'ਚ ਇਹ ਪੈਸਾ ਨਹੀਂ ਪਾਇਆ ਗਿਆ ਅਤੇ ਸਿਰਫ ਲੋਕਾਂ ਨਾਲ ਪੰਜਾਬ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News