ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ,  ਪਰੇਸ਼ਾਨੀ ''ਚ ਪਏ ਯਾਤਰੀ

Monday, Mar 02, 2026 - 01:20 PM (IST)

ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ,  ਪਰੇਸ਼ਾਨੀ ''ਚ ਪਏ ਯਾਤਰੀ

ਜਲੰਧਰ (ਸਲਵਾਨ)-ਮਿਡਲ ਈਸਟ ’ਚ ਵਧਦੇ ਤਣਾਅ ਦਾ ਅਸਰ ਹੁਣ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਸਾਫ਼ ਵਿਖਾਈ ਦੇ ਰਿਹਾ ਹੈ। ਇਰਾਕ ਅਤੇ ਈਰਾਨ ਸਮੇਤ ਕੁਝ ਦੇਸ਼ਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਇਸ ਦੇ ਕਾਰਨ ਕਈ ਅੰਤਰਰਾਸ਼ਟਰੀ ਫਲਾਈਟਸ ਰੱਦ ਕਰਨੀਆਂ ਪਈਆਂ ਹਨ ਅਤੇ ਕਈ ਜਹਾਜ਼ਾਂ ਨੂੰ ਲੰਬਾ ਰਸਤਾ ਅਪਣਾਉਣਾ ਪੈ ਰਿਹਾ ਹੈ। 

3,400 ਤੋਂ ਵੱਧ ਫਲਾਈਟਸ ਰੱਦ
1 ਮਾਰਚ ਨੂੰ ਦੁਨੀਆ ਭਰ ’ਚ 3,400 ਤੋਂ ਜ਼ਿਆਦਾ ਉਡਾਣਾਂ ਰੱਦ ਹੋਣ ਦੀ ਜਾਣਕਾਰੀ ਹੈ। ਏਅਰਸਪੇਸ ਬੰਦ ਹੋਣ ਨਾਲ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਦੇ ਉੱਪਰੋਂ ਘੁੰਮ ਕੇ ਜਾਣਾ ਪੈ ਰਿਹਾ ਹੈ, ਜਿਸ ਨਾਲ ਉਡਾਣਾਂ ’ਚ ਦੇਰੀ ਹੋ ਰਹੀ ਹੈ ਅਤੇ ਟਿਕਟਾਂ ਦੇ ਦਾਮ ਵੀ ਵਧ ਗਏ ਹਨ। 

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ ਦਾ ਖ਼ੁਲਾਸਾ

ਭਾਰਤੀ ਏਅਰਲਾਈਨਜ਼ ’ਤੇ ਅਸਰ
ਭਾਰਤ ਦੀਆਂ ਪ੍ਰਮੁੱਖ ਏਅਰਲਾਈਨਜ਼ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਕਰੀਬ 50 ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਹਨ। ਏਅਰ ਇੰਡੀਆ ਨੇ ਪਹਿਲਾਂ ਐਲਾਨੀ ਉਡਾਣਾਂ ਤੋਂ ਇਲਾਵਾ 1 ਮਾਰਚ ਦੀਆਂ ਕਈ ਅੰਤਰਰਾਸ਼ਟਰੀ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ’ਚ ਮੁੰਬਈ-ਲੰਡਨ (ਹੀਥਰੋ), ਦਿੱਲੀ-ਬਰਮਿੰਘਮ, ਦਿੱਲੀ-ਐਮਸਟਰਡਮ, ਦਿੱਲੀ-ਜ਼ਿਊਰਿਖ, ਦਿੱਲੀ-ਮਿਲਾਨ, ਦਿੱਲੀ-ਵਿਆਨਾ, ਬੈਂਗਲੁਰੂ-ਲੰਡਨ (ਹੀਥਰੋ), ਦਿੱਲੀ-ਕੋਪਨਹੇਗਨ, ਦਿੱਲੀ-ਲੰਡਨ (ਹੀਥਰੋ) ਅਤੇ ਦਿੱਲੀ-ਫਰੈਂਕਫਰਟ ਮਾਰਗ ਸ਼ਾਮਲ ਹਨ। ਏਅਰਲਾਈਨ ਨੇ ਅਸੁਵਿਧਾ ਲਈ ਅਫਸੋਸ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਸੂਚਨਾ ਦਿੱਤੀ ਜਾ ਰਹੀ ਹੈ। ਯਾਤਰੀਆਂ ਨੂੰ ਮੁੜ ਬੁਕਿੰਗ ਜਾਂ ਪੈਸੇ ਵਾਪਸੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇੰਡੀਗੋ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਫਲਾਈਟ ਰੱਦ ਹੋਈ ਹੈ, ਉਹ ਪੂਰਾ ਰਿਫੰਡ ਲੈ ਸਕਦੇ ਹਨ ਜਾਂ ਬਿਨਾਂ ਵਾਧੂ ਫੀਸ ਦੇ ਦੂਜੀ ਤਰੀਕ ਵਿਚ ਬੁਕਿੰਗ ਕਰਵਾ ਸਕਦੇ ਹਨ।

PunjabKesari

ਇਹ ਵੀ ਪੜ੍ਹੋ: ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ’ਤੇ ਲੱਖਾਂ ਦੀ ਤਾਦਾਦ 'ਚ ਸੰਗਤ ਹੋਈ ਨਤਮਸਤਕ

ਵਿਦੇਸ਼ੀ ਏਅਰਲਾਈਨਜ਼ ਨੇ ਵੀ ਰੋਕੀਆਂ ਉਡਾਣਾਂ
ਖਾੜੀ ਖੇਤਰ ਦੀਆਂ ਵੱਡੀਆਂ ਏਅਰਲਾਈਨਜ਼ ਜਿਵੇਂ ਅਮੀਰਾਤ ਅਤੇ ਇਤਿਹਾਦ ਏਅਰਵੇਜ਼ ਨੇ ਵੀ ਕੁਝ ਉਡਾਣਾਂ ’ਤੇ ਰੋਕ ਲਾਈ ਹੈ। ਇਸ ਨਾਲ ਖ਼ਾਸ ਕਰਕੇ ਦੁਬਈ ਅਤੇ ਅਬੂ ਧਾਬੀ ਹੋ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਯਾਤਰੀਆਂ ਲਈ ਸਲਾਹ-ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲਓ। ਫਲਾਈਟ ਰੱਦ ਹੋਣ ’ਤੇ ਤੁਰੰਤ ਏਅਰਲਾਈਨ ਨਾਲ ਸੰਪਰਕ ਕਰੋ। ਯਾਤਰਾ ਵਿਚ ਦੇਰੀ ਦੀ ਸੰਭਾਵਨਾ ਨੂੰ ਧਿਆਨ ’ਚ ਰੱਖਦੇ ਹੋਏ ਵਾਧੂ ਸਮਾਂ ਰੱਖੋ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ ਦੁਕਾਨਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News