ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ
Thursday, Feb 26, 2026 - 02:32 PM (IST)
ਐਂਟਰਟੇਨਮੈਂਟ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਗਾਇਕ ਕੇ. ਐੱਸ. ਮੱਖਣ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਤਰਥੱਲੀ ਮਚਾਈ ਹੋਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੱਬੂ ਮਾਨ ਅਕਾਲੀ ਦਲ ਵੱਲੋਂ ਚੋਣ ਲੜ ਸਕਦੇ ਹਨ। ਹੁਣ ਇਨ੍ਹਾਂ ਸਾਰੀਆਂ ਚਰਚਾਵਾਂ 'ਤੇ ਬੱਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਮਸ਼ਹੂਰ YouTuber ਦੀ ਮੌਤ ਪਿੱਛੋਂ ਮਾਂ ਨੂੰ ਮਿਲਿਆ ਆਖ਼ਰੀ ਮੈਸੇਜ !
"ਚੋਣ ਲੜਨਾ ਮੇਰੇ ਵੱਸ ਦਾ ਰੋਗ ਨਹੀਂ" - ਬੱਬੂ ਮਾਨ
ਕੇ. ਐੱਸ. ਮੱਖਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਕਿਹਾ, "ਚੋਣ ਲੜਨਾ ਮੇਰੇ ਵੱਸ ਦਾ ਰੋਗ ਨਹੀਂ ਹੈ। ਮੈਂ ਤਾਂ ਕੇ. ਐੱਸ. ਮੱਖਣ ਨੂੰ ਕਹਿੰਦਾ ਹਾਂ ਕਿ ਭਾਈ ਤੂੰ ਚੋਣ ਲੜ ਲੈ ਅਤੇ ਬਾਕੀ ਕਲਾਕਾਰ ਵੀ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਨ। ਜੇਕਰ ਕੋਈ ਇੱਕ ਵੀ ਜਿੱਤ ਗਿਆ ਤਾਂ 2-3 ਮੁੱਦੇ ਹੱਲ ਕਰਵਾ ਦੇਣਾ— ਕਿਸਾਨਾਂ ਨੂੰ MSP ਦਿਵਾਉਣਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮਜ਼ਦੂਰਾਂ ਦੇ ਮਸਲੇ।"
ਇਹ ਵੀ ਪੜ੍ਹੋ: ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ
ਸਿਆਸਤਦਾਨਾਂ ਨੂੰ ਬੱਬੂ ਮਾਨ ਦੀ ਨਸੀਹਤ
ਬੱਬੂ ਮਾਨ ਨੇ ਸਿਆਸਤਦਾਨਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਨੇਤਾ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕਰ ਦੇਣ ਅਤੇ ਕਿਸਾਨਾਂ ਦੇ ਮਸਲੇ ਹੱਲ ਕਰ ਦੇਣ, ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪਵੇਗੀ, ਲੋਕ ਖੁਦ ਵੋਟਾਂ ਪਾਉਣਗੇ। ਉਨ੍ਹਾਂ ਸਾਫ਼ ਕੀਤਾ ਕਿ ਹਰ ਕਲਾਕਾਰ ਦੀ ਆਪਣੀ ਪਸੰਦ ਹੁੰਦੀ ਹੈ ਕਿ ਉਹ ਕਿਸ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ, ਪਰ ਉਹ ਖੁਦ ਇਸ ਚੋਣ ਮੈਦਾਨ ਤੋਂ ਦੂਰ ਰਹਿਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
