ਮੋਗਾ ਰੈਲੀ 'ਤੇ ਸੁਖਪਾਲ ਖਹਿਰਾ ਨੇ ਘੇਰੀ 'ਆਪ' ਸਰਕਾਰ, ਕਿਹਾ-ਸਰਕਾਰੀ ਪ੍ਰੋਗਰਾਮ 'ਚ ਕੇਜਰੀਵਾਲ 'ਚੀਫ਼ ਗੈਸਟ' ਕਿਵੇਂ?
Wednesday, Feb 18, 2026 - 09:06 AM (IST)
ਚੰਡੀਗੜ੍ਹ: ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਤਿੱਖੇ ਸਵਾਲ ਵਿੰਨ੍ਹਦੇ ਹੋਏ ਰੈਲੀ ਦੇ 'ਸਰਕਾਰੀ' ਜਾਂ 'ਪਾਰਟੀ' ਪ੍ਰੋਗਰਾਮ ਹੋਣ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।
ਇਹ ਵੀ ਪੜ੍ਹੋ : 'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ
The @AamAadmiParty its mouthpieces are trying to justify that the Moga rally was official and not a party event !
If it was an official event then in what capacity was @ArvindKejriwal designated as Chief Guest? Bcoz he holds no constitutional or elected position while Cm… pic.twitter.com/rXRtr11CFF
— Sukhpal Singh Khaira (@SukhpalKhaira) February 18, 2026
ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਤਿੱਖੇ ਸਵਾਲ ਵਿੰਨ੍ਹਦੇ ਹੋਏ ਰੈਲੀ ਦੇ 'ਸਰਕਾਰੀ' ਜਾਂ 'ਪਾਰਟੀ' ਪ੍ਰੋਗਰਾਮ ਹੋਣ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧ ਵਿਚ ਐਕਸ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਸਵਾਲ ਪੁੱਛਿਆ ਕਿ ਜੇਕਰ ਇਹ ਰੈਲੀ ਇਕ ਸਰਕਾਰੀ ਸਮਾਗਮ ਸੀ, ਤਾਂ ਅਰਵਿੰਦ ਕੇਜਰੀਵਾਲ ਨੂੰ ਕਿਸ ਹੈਸੀਅਤ ਵਿੱਚ 'ਮੁੱਖ ਮਹਿਮਾਨ' (Chief Guest) ਵਜੋਂ ਬੁਲਾਇਆ ਗਿਆ? ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਕੋਈ ਵੀ ਸੰਵਿਧਾਨਕ ਜਾਂ ਚੁਣਿਆ ਹੋਇਆ ਅਹੁਦਾ ਨਹੀਂ ਹੈ, ਜਦਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਥੇ ਮੌਜੂਦ ਸਨ। ਖਹਿਰਾ ਨੇ ਸਵਾਲ ਕੀਤਾ ਕਿ ਕੀ ਸਰਕਾਰੀ ਪ੍ਰੋਗਰਾਮਾਂ ਵਿੱਚ ਕਿਸੇ ਪਾਰਟੀ ਦੇ ਕੌਮੀ ਕਨਵੀਨਰ ਨੂੰ ਮੁੱਖ ਮਹਿਮਾਨ ਬਣਾਉਣਾ ਨਿਯਮਾਂ ਦੀ ਉਲੰਘਣਾ ਨਹੀਂ?
ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

CS ਅਤੇ DGP ਦੀ ਸਟੇਜ 'ਤੇ ਮੌਜੂਦਗੀ ਨੂੰ ਦੱਸਿਆ 'ਸ਼ਰਮਨਾਕ'
ਇਸ ਤੋਂ ਇਲਾਵਾ 'ਆਪ' ਦੀ ਮੋਗਾ ਰੈਲੀ ਦੌਰਾਨ ਪੰਜਾਬ ਦੇ ਮੁੱਖ ਸਕੱਤਰ (CS) ਅਤੇ ਡੀ.ਜੀ.ਪੀ. (DGP) ਦੀ ਸਟੇਜ 'ਤੇ ਮੌਜੂਦਗੀ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਸਰਕਾਰ ਨੂੰ ਕਈ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾਰਟੀ ਦੀ ਰੈਲੀ ਸੀ ਤਾਂ ਸੂਬੇ ਦੇ ਸਭ ਤੋਂ ਉੱਚੇ ਅਧਿਕਾਰੀ ਉੱਥੇ ਕੀ ਕਰ ਰਹੇ ਸਨ? ਉਨ੍ਹਾਂ ਦੋਸ਼ ਲਾਇਆ ਕਿ ਰੈਲੀ ਵਿੱਚ 'ਆਪ' ਦੇ ਝੰਡੇ ਅਤੇ ਬੈਨਰਾਂ ਦੀ ਰੱਜ ਕੇ ਵਰਤੋਂ ਕੀਤੀ ਗਈ, ਜੋ ਸਾਫ਼ ਕਰਦਾ ਹੈ ਕਿ ਇਹ ਪਾਰਟੀ ਦਾ ਇਵੈਂਟ ਸੀ ਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ : IG ਦਫ਼ਤਰ ਨੇੜੇ ਗੈਂਗਵਾਰ! ਗੈਂਗਸਟਰ ਦਿਨੇਸ਼ ਗੋਗਾ 'ਤੇ ਵਰ੍ਹਾਈਆਂ 22 ਗੋਲੀਆਂ, ਜਾਂਚ ‘ਚ ਜੁਟੀ ਰੋਹਤਕ ਪੁਲਸ
ਖ਼ਰਚੇ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ
ਖਹਿਰਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਇਸ ਨੂੰ ਸਰਕਾਰੀ ਸਮਾਗਮ ਮੰਨਦੀ ਹੈ, ਤਾਂ ਮੁੱਖ ਸਕੱਤਰ ਇਸ ਰੈਲੀ 'ਤੇ ਹੋਏ ਸਾਰੇ ਖ਼ਰਚੇ ਦਾ ਪੂਰਾ ਵੇਰਵਾ ਜਨਤਕ ਤੌਰ 'ਤੇ ਪੇਸ਼ ਕਰਨ। ਉਹ ਰੈਲੀ ਵਿਚ ਪੰਡਾਲ, ਟੈਂਟ, ਕੁਰਸੀਆਂ ਅਤੇ ਰਿਫ੍ਰੈਸ਼ਮੈਂਟ 'ਤੇ ਹੋਏ ਸਾਰੇ ਖ਼ਰਚੇ ਦੀ ਜਾਣਕਾਰੀ ਦੇਣ। ਇਸ ਤੋਂ ਇਲਾਵਾ ਭੀੜ ਇਕੱਠੀ ਕਰਨ ਲਈ ਵਰਤੀਆਂ ਗਈਆਂ ਬੱਸਾਂ, ਡੀਜ਼ਲ ਅਤੇ ਟਰਾਂਸਪੋਰਟੇਸ਼ਨ ਦੇ ਖ਼ਰਚ, ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦਾ ਪੈਸਾ ਵੀ ਜਨਤਕ ਕਰਨ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
