ਸਕਿਓਰਿਟੀ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ CM ਮਾਨ ਨੂੰ ਘੇਰਿਆ, ਕਿਹਾ- 'ਔਰੋਂ ਕੋ ਨਸੀਹਤ ਖ਼ੁਦ ਮੀਆਂ ਫਜ਼ੀਅਤ'

Thursday, Feb 26, 2026 - 05:11 PM (IST)

ਸਕਿਓਰਿਟੀ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ CM ਮਾਨ ਨੂੰ ਘੇਰਿਆ, ਕਿਹਾ- 'ਔਰੋਂ ਕੋ ਨਸੀਹਤ ਖ਼ੁਦ ਮੀਆਂ ਫਜ਼ੀਅਤ'

ਜਲੰਧਰ (ਵੈੱਬ ਡੈਸਕ, ਸੋਨੂੰ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਦੇ ਪੁਰਾਣੇ ਬਿਆਨਾਂ ਦੀ ਯਾਦ ਦਿਵਾਉਂਦਿਆਂ ਮੌਜੂਦਾ ਸਥਿਤੀ 'ਤੇ ਤੰਜ਼ ਕੱਸਿਆ ਹੈ। ਮਨੋਰੰਜਨ ਕਾਲੀਆ ਨੇ ਕਿਹਾ ਕਿ ਜਦੋਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਭਗਵੰਤ ਮਾਨ ਬਤੌਰ ਕਮੇਡੀਅਨ ਉਨ੍ਹਾਂ ਦੀ ਸੁਰੱਖਿਆ (ਸੀ. ਐੱਮ ਸਕਿਓਰਿਟੀ) ਨੂੰ ਲੈ ਕੇ ਅਕਸਰ ਸਿਆਸੀ ਵਿਅੰਗ ਕੱਸਦੇ ਹੁੰਦੇ ਸਨ ਪਰ ਹੁਣ ਜਦੋਂ ਉਹ ਖ਼ੁਦ ਮੁੱਖ ਮੰਤਰੀ ਬਣ ਕੇ ਜਲੰਧਰ ਆਏ ਤਾਂ ਹਾਲਾਤ ਬਿਲਕੁਲ ਵੱਖਰੇ ਨਜ਼ਰ ਆਏ।

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਬਣਾਉਣ ਲਈ ਲੱਕੜਾਂ ਤੋੜਨ ਗਈ ਜਵਾਕੜੀ ਨਾਲ ਵਾਪਰੀ ਅਣਹੋਣੀ, ਪਲਾਂ 'ਚ ਗਈ ਜਾਨ

ਭਾਜਪਾ ਆਗੂ ਨੇ ਦੱਸਿਆ ਕਿ ਬੀਤੇ ਦਿਨੀਂ ਜਲੰਧਰ ਦੇ ਨਾਮਦੇਵ ਚੌਕ ਤੋਂ ਲੈ ਕੇ ਬੀ. ਐੱਮ. ਸੀ. ਚੌਂਕ ਤੱਕ ਪੰਜਾਬ ਪੁਲਸ ਦੀ ਸੁਰੱਖਿਆ ਚੱਪੇ-ਚੱਪੇ 'ਤੇ ਮੌਜੂਦ ਸੀ। ਇਸ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 'ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ ਕਿ "ਔਰੋਂ ਕੋ ਨਸੀਹਤ ਖ਼ੁਦ ਮੀਆਂ ਫਜ਼ੀਅਤ"। ਉਨ੍ਹਾਂ ਕਿਹਾ ਕਿ ਜੋ ਦੂਜਿਆਂ ਨੂੰ ਸ਼ਬਦ ਸੰਭਾਲ ਕੇ ਬੋਲਣ ਦੀ ਸਲਾਹ ਦਿੰਦੇ ਸਨ, ਅੱਜ ਉਹ ਖ਼ੁਦ ਆਪਣੇ ਹੀ ਬੋਲਾਂ 'ਤੇ ਲੜਖੜਾ ਗਏ ਹਨ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਦੋਸਤਾਂ ਨੂੰ ਦਰੜਿਆ, ਇਕ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News