67 ਸ਼ਰਨਾਰਥੀਆਂ ਨੂੰ ਲੈ ਕੇ ਇਟਲੀ ਪੁੱਜੇਗਾ ਜਹਾਜ਼

07/12/2018 3:47:53 PM

ਮਿਲਾਨ, (ਏਜੰਸੀਆਂ)— ਇਟਲੀ ਦੀ ਕੋਸਟ ਗਾਰਡ ਸ਼ਿਪ 67 ਪ੍ਰਵਾਸੀਆਂ ਨਾਲ ਇੱਥੋਂ ਦੇ ਸਿਸਲੀ ਸ਼ਹਿਰ 'ਚ ਪੁੱਜਣ ਵਾਲੀ ਹੈ। ਇਸ ਤੋਂ ਪਹਿਲਾਂ ਇਟਲੀ ਵਲੋਂ ਬੁੱਧਵਾਰ ਸ਼ਾਮ ਨੂੰ ਕੁੱਝ ਲੋਕਾਂ ਨੂੰ ਨਿੱਜੀ ਜਹਾਜ਼ ਲੈ ਕੇ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਨ੍ਹਾਂ ਪ੍ਰਵਾਸੀਆਂ ਨੂੰ 'ਵੋਸ ਥਾਲੇਸਾ ਜਹਾਜ਼' ਰਾਹੀਂ ਬਚਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਟਲੀ ਦੇ ਕਿਸੇ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਹੋਵੇ ਕਿਉਂਕਿ ਉਸ 'ਚ ਪ੍ਰਵਾਸੀ ਬੈਠੇ ਸਨ। ਸੂਤਰਾਂ ਮੁਤਾਬਕ ਪਹਿਲਾਂ ਇਨ੍ਹਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਲੀਬੀਆ ਤਟ ਦੇ ਹਵਾਲੇ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ। ਇਟਲੀ 'ਚ ਨਵੀਂ ਬਣੀ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਭੇਦ-ਭਾਵ ਹੋਣ ਕਾਰਨ ਇਮੀਗ੍ਰੇਸ਼ਨ ਨੀਤੀ 'ਤੇ ਵਿਚਾਰ ਹੋ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪ੍ਰਵਾਸੀਆਂ ਜਾਂ ਸ਼ਰਨਾਰਥੀਆਂ ਕਾਰਨ ਕਈ ਦੇਸ਼ ਬਹੁਤ ਪ੍ਰੇਸ਼ਾਨ ਹਨ ਅਤੇ ਕੁਝ ਦੇਸ਼ਾਂ ਨੇ ਇਨ੍ਹਾਂ ਦੇ ਦਾਖਲ ਹੋਣ 'ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜਦ ਸ਼ਰਨਾਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਅਜਿਹੇ 'ਚ ਕੁਝ ਲੋਕ ਅਜੇ ਵੀ ਸ਼ਰਨਾਰਥੀਆਂ ਨੂੰ ਸਿਰ ਢਕਣ ਲਈ ਥਾਂ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਿਛਲੇ ਮਹੀਨੇ ਕਈ ਕਿਸ਼ਤੀਆਂ ਰਸਤੇ 'ਚ ਡੁੱਬੀਆਂ ਸਨ ਅਤੇ ਕਈ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।


Related News