ਇਟਲੀ ਦੇ ਚੋਰਾਂ ਦੀਆਂ ਅੱਖਾਂ ''ਚ ਭਾਰਤੀ, ਨਹੀਂ ਰੁੱਕ ਰਹੀਆਂ ਚੋਰਾਂ ਦੀਆਂ ਕਾਰਵਾਈਆਂ
Wednesday, Apr 10, 2024 - 11:26 PM (IST)
ਰੋਮ (ਦਲਵੀਰ ਕੈਂਥ) - ਲਾਸੀਓ ਸੂਬਾ ਇਟਲੀ ਦਾ ਉਹ ਸੂਬਾ ਹੈ ਜਿੱਥੇ ਬਹੁ ਗਿਣਤੀ ਭਾਰਤੀ ਲੋਕਾਂ ਦਾ ਬਸੇਰਾ ਹੈ ਅਤੇ ਇੱਥੇ ਭਾਰਤੀਆਂ ਦੇ ਕਾਰੋਬਾਰ ਵੀ ਚੰਗੇ ਹੋਣ ਕਾਰਨ ਇਹ ਚੋਰਾਂ ਦੀਆਂ ਅੱਖਾਂ ਵਿੱਚ ਘੁੰਮ ਰਹੇ ਹਨ। ਇਸੇ ਕਾਰਨ ਬੀਤੇ ਕੁਝ ਮਹੀਨਿਆਂ ਵਿੱਚ ਹੀ ਅੰਸੀਓ, ਨਤੂਨੋ ਅਤੇ ਸਬਾਊਦੀਆਂ ਇਲਾਕੇ ਵਿੱਚ ਕਈ ਭਾਰਤੀ ਘਰਾਂ ਵਿੱਚ ਚੋਰਾਂ ਨੇ ਚੋਰੀ ਕਰ ਵੱਡਾ ਨੁਕਸਾਨ ਕੀਤਾ ਹੈ ਅਤੇ ਹਾਲ ਹੀ ਵਿੱਚ ਰਾਜਧਾਨੀ ਰੋਮ ਦੇ ਸਮੁੰਦਰ ਦੇ ਕਿਨਾਰੇ ਵਸੇ ਕਸਬਾ ਤੁਰ ਸੰਨ ਲੋਰੇਂਨਸੋ ਵਿਖੇ ਬੀਤੀ ਰਾਤ ਤੜਕਸਾਰ ਚੋਰਾਂ ਨੇ ਭਾਰਤੀ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ- ਪਵਨ ਸਿੰਘ ਦਾ ਐਲਾਨ, ਕਾਰਾਕਾਟ ਲੋਕ ਸਭਾ ਸੀਟ ਤੋਂ ਲੜਨਗੇ ਚੋਣ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੀੜਤ ਸਾਪਲਾ ਸ਼ੁਪਰ ਅਲੀਮੈਨਤਾਰੀ ਦੇ ਮਾਲਕ ਗੁਰਮੇਲ ਰਾਮ ਨੇ ਦੱਸਿਆ ਕਿ ਦੇਰ ਰਾਤ ਉਹ ਆਮ ਦਿਨਾਂ ਵਾਂਗ ਦੁਕਾਨ ਬੰਦ ਕਰਕੇ ਘਰ ਗਏ ਅਤੇ ਜਦੋਂ ਤੜਕੇ ਕਰੀਬ 2:50 ਵਜੇ ਜਦੋ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਤਰੁੰਤ ਪੁਲਸ ਨੂੰ ਖ਼ਬਰ ਦਿੱਤੀ। ਉਹ ਜਦੋ ਤੱਕ ਘਰ ਤੋ ਦੁਕਾਨ ਤੱਕ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਨੇ ਇੱਕ ਗੱਡੀ ਦੀ ਮਦਦ ਨਾਲ ਦੁਕਾਨ ਦਾ ਸ਼ਟਰ ਖਿੱਚ ਕੇ ਤੋੜ ਦਿੱਤਾ ਅਤੇ ਫਿਰ ਦਰਵਾਜੇ ਦੇ ਸ਼ੀਸ਼ੇ ਤੋੜ ਕੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰੱਫੂ ਚੱਕਰ ਹੋ ਗਏ ਸਨ।
ਇਹ ਵੀ ਪੜ੍ਹੋ- PM ਮੋਦੀ 14 ਅਪ੍ਰੈਲ ਨੂੰ ਮੈਸੂਰ 'ਚ ਰੈਲੀ ਤੇ ਮੰਗਲੁਰੂ 'ਚ ਕਰਨਗੇ ਰੋਡ ਸ਼ੋਅ
ਗੁਰਮੇਲ ਰਾਮ ਨੇ ਦੱਸਿਆ ਕੈਸ਼ ਯੂਰੋ ਜੋ ਕਿ ਪੈਸਿਆਂ ਵਾਲੇ (ਕਾਸਾ) ਗੱਲੇ ਵਿੱਚ ਪਏ ਸਨ ਉਹ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਅਸੀਂ ਪੁਲਸ ਨੂੰ ਰਿਪੋਟ ਕਰ ਦਿੱਤੀ ਗਈ ਅਤੇ ਪੁਲਸ ਕੈਮਰਿਆਂ ਵਿੱਚ ਕੈਦ ਹੋਈ ਚੋਰਾਂ ਦੀ ਵੀਡੀਉ ਦੇ ਅਧਾਰ 'ਤੇ ਪੁਲਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਸਟੋਰਾਂ ਨੂੰ ਚੋਰੀ ਦੇ ਮਕਸਦ ਲਈ ਨਿਸ਼ਾਨਾਂ ਬਣਾ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e