ਇਟਲੀ ''ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹਿਤ ਸੈਮੀਨਾਰ ਦਾ ਆਯੋਜਨ

Sunday, Apr 21, 2024 - 11:05 AM (IST)

ਇਟਲੀ ''ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹਿਤ ਸੈਮੀਨਾਰ ਦਾ ਆਯੋਜਨ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀ ਇੱਕ ਯੂਨੀਵਰਸਿਟੀ ਦੁਆਰਾ ਖਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਸਜਾਏ ਜਾ ਰਹੇ ਨਗਰ ਕੀਰਤਨਾਂ ਅਤੇ ਵਿਸਾਖੀ ਦੇ ਚਲਦਿਆਂ ਸੈਮੀਨਾਰ ਆਯੋਜਿਤ ਕੀਤਾ ਗਿਆ। ਸਿੱਖੀ ਸੇਵਾ ਸੋਸਾਇਟੀ ਸੰਸਥਾ ਦੇ ਸਹਿਯੋਗ ਨਾਲ ਇਹ ਕਾਰਜ ਸੰਪੂਰਨ ਹੋ ਸਕਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਟਲੀ ਦੀ ਪੋਂਤੀਫੀਚੀਆ ਯੂਨੀਵਰਸਿਟੀ ਗਰੇਜੋਰੀਆਨਾ ਵਿੱਚ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਗਈ। 

PunjabKesari

ਯੂਨੀਵਰਸਿਟੀ ਦੇ ਸੈਂਟਰ ਫਾਰ ਇੰਟਰਰਿਲੀਇਜਅਸ ਸਟੱਡੀਜ ਦੇ ਡਾਇਰੈਕਟਰ ਪੋ੍ਰਫੈਸਰ ਐਮਬਰੋਜੀੳ ਬੋਨਜੀੳਵਾਨੀ ਅਤੇ ਪ੍ਰੋਫੈਸਰ ਪਾੳਲੋ ਤਿਰਾਮਾਨੀ ਨੇ ਸੈਮੀਨਾਰ ਵਿੱਚ ਹਿੱਸਾ ਲਿਆ। ਸੈਮੀਨਾਰ ਦੇ ਪਹਿਲੇ ਹਿੱਸੇ ਵਿੱਚ ਸਿੱਖ ਧਰਮ, ਸਿੱਖ ਰੀਤੀ ਰਿਵਾਜਾਂ, ਸਿੱਖਾਂ ਦਾ ਇਟਲੀ ਵਿੱਚ ਪਰਵਾਸ ਦੀ ਸ਼ੁਰੂਆਤ ਅਤੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਬਾਰੇ ਵੀ ਗੱਲਬਾਤ ਕੀਤੀ। ਦੂਸਰੇ ਹਿੱਸੇ ਵਿੱਚ ਸਿੱਖਾਂ ਦੁਆਰਾ ਇਟਲੀ ਵਿੱਚ ਸਜਾਏ ਜਾਂਦੇ ਨਗਰ ਕੀਰਤਨ, ਪੰਜਾਂ ਪਿਆਰਿਆਂ ਅਤੇ ਸੰਗਤਾਂ ਬਾਰੇ ਜਾਣਕਾਰੀ ਕੀਤੀ, ਜਿਸਦੀ ਜਾਣਕਾਰੀ ਵੀਡੀੳਗ੍ਰਾਫੀ ਜਰੀਏ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੂੰ ਵੱਡਾ ਝਟਕਾ, ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ

ਸਿੱਖੀ ਸੇਵਾ ਸੋਸਾਇਟੀ ਵੱਲੋਂ ਡਾਕਟਰ ਤੇਆ ਤਿਰਾਮਨੀ ਨੇ ਸ਼ਿਰਕਤ ਕੀਤੀ। ਜਿਸਨੇ ਵਿਦਿਆਰਥੀਆਂ ਨੂੰ ਵਿਸਥਾਰਪੂਰਕ ਜਾਣਕਾਰੀ ਦਿੱਤੀ। ਅੰਤ ਵਿੱਚ ਵਿਦਿਆਰਥੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਬੇਹੱਦ ਖੁਸ਼ੀ ਜਾਹਿਰ ਕੀਤੀ। ਸਿੱਖੀ ਸੇਵਾ ਸੋਸਾਇਟੀ ਦੇ ਪ੍ਰਬੰਧਕ ਜਗਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਪਿਛਲੇ ਇੱਕ ਸਾਲ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਹੀ ਇਹ ਕਾਰਜ ਸਫਲ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਟਲੀ ਵਿੱਚ ਸਿੱਖ ਧਰਮ ਦੀ ਜਾਣਕਾਰੀ ਹਿੱਤ ਉਹ ਅੱਗੋਂ ਵੀ ਅਜਿਹੇ ਕਾਰਜ ਉਲੀਕਦੇ ਰਹਿਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਖੀ ਸੇਵਾ ਸੁਸਾਇਟੀ ਪਿਛਲੇ 14 ਸਾਲਾਂ ਤੋਂ ਇਟਲੀ ਵਿੱਚ ਸਿੱਖੀ ਵਿਚਾਰਧਾਰਾ ਨੂੰ ਯੂਰਪੀ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ। ਸੰਸਥਾ ਵਲੋਂ ਦੂਜੇ ਧਰਮਾਂ ਅਤੇ ਵੈਟੀਕਨ ਸਿਟੀ ਨਾਲ ਮਿਲਕੇ ਇਟਲੀ ਵਿੱਚ ਧਾਰਮਿਕ ਸਮਾਗਮ ਵੀ ਕਰਵਾਏ ਗਏ ਹਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News