ਇਟਲੀ ਸਰਕਾਰ ਨੇ ਗੌਰਵਮਈ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਲੈ ਕੇ ਕੀਤਾ ਖ਼ਾਸ ਐਲਾਨ
Sunday, Apr 21, 2024 - 12:35 PM (IST)
ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਸਰਕਾਰ ਨੂੰ ਆਪਣੀਆਂ ਵਿਰਾਸਤੀ ਇਮਾਰਤਾਂ ਤੇ ਅਜਾਇਬ ਘਰਾਂ ਜਿਹੜੇ ਕਿ ਇਟਲੀ ਦਾ ਹਜ਼ਾਰਾਂ ਸਾਲ ਪੁਰਾਣਾ ਗੌਰਵਮਈ ਇਤਿਹਾਸ ਸੰਭਾਲੀ ਬੈਠੇ ਹਨ। ਇਨ੍ਹਾਂ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਸਾਰਾ ਸਾਲ ਦੁਨੀਆ ਦੇ ਕੋਨੇ-ਕੋਨੇ ਤੋਂ ਦੇਖਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ ਜਿਸ ਨਾਲ ਸਰਕਾਰ ਨੂੰ ਲੱਖਾਂ ਯੂਰੋ ਦੀ ਆਮਦਨ ਹੁੰਦੀ ਹੈ। ਇਨ੍ਹਾਂ ਇਤਿਹਾਸਕ ਸਮਾਰਕਾਂ ਤੇ ਅਜਾਇਬ ਘਰਾਂ ਨੂੰ ਕੋਈ ਨੁਕਦਾਨ ਨਾ ਪਹੁੰਚਾਵੇ ਇਸ ਬਾਬਤ ਸਰਕਾਰ ਨੇ ਪਿਛਲੇ ਸਾਲ ਹੀ ਇੱਕ ਸਖ਼ਤ ਕਾਨੂੰਨ ਵੀ ਬਣਾਇਆ, ਜਿਸ ਵਿੱਚ ਜੇਕਰ ਕੋਈ ਦਿਖਾਵਾਕਾਰੀ ਇਟਲੀ ਸਰਕਾਰ ਦੀ ਕਿਸੇ ਵੀ ਇਤਿਹਾਸਕ ਇਮਾਰਤ ਜਾਂ ਸਮਾਰਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਹਜ਼ਾਰਾਂ ਯੂਰੋ ਜੁਰਮਾਨਾ ਹੋਵੇਗਾ।
ਇਸ ਦੇ ਨਾਲ ਹੀ ਸਰਕਾਰ ਨੇ ਇੱਕ ਵਿਸ਼ੇਸ਼ ਐਲਾਨ ਕੀਤਾ ਹੈ ਕਿ ਇਟਲੀ ਦੇ ਅਜਾਇਬ ਘਰ ਜਿਨ੍ਹਾਂ ਨੂੰ ਦੇਖਣ ਲਈ ਸਰਕਾਰੀ ਫੀਸ ਰੱਖੀ ਗਈ ਹੈ ਹੁਣ ਉਹ ਸਾਲ ਦੇ 3 ਵਿਸ਼ੇਸ਼ ਦਿਨਾਂ ਦੌਰਾਨ ਜਨਤਾ ਤੋਂ ਨਹੀਂ ਵਸੂਲੀ ਜਾਵੇਗੀ, ਜਿਸ ਬਾਬਤ ਜੈਨਾਰੋ ਸੰਨਜ਼ੂਲੀਆਨੋ ਸੱਭਿਆਚਾਰਕ ਮੰਤਰੀ ਇਟਲੀ ਸਰਕਾਰ ਵਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ 25 ਅਪ੍ਰੈਲ, 2024 ਨੂੰ ਇਟਲੀ ਦੀ ਆਜ਼ਾਦੀ ਦਿਹਾੜੇ ਮੌਕੇ ਦੇਸ ਦੇ ਇਤਿਹਾਸਿਕ ਅਜਾਇਬ ਘਰਾਂ ਤੇ ਪਾਰਕਾਂ ਨੂੰ ਆਮ ਲੋਕਾਂ ਤੇ ਸੈਲਾਨੀਆਂ ਲਈ ਮੁਫਤ ਵਿੱਚ ਖੁੱਲੇ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਦੇਸ਼ ਦੀ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆਂ ਲਈ ਇਹ ਖਾਸ ਤੋਹਫ਼ਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹਿਤ ਸੈਮੀਨਾਰ ਦਾ ਆਯੋਜਨ
25 ਅਪ੍ਰੈਲ ਦੇ ਨਾਲ ਹੀ 2 ਜੂਨ ਤੇ 4 ਨਵੰਬਰ ਦੇ ਇਤਿਹਾਸਿਕ ਦਿਨਾਂ ਮੌਕੇ ਵੀ ਇਟਲੀ ਦੇ ਸਾਰੇ ਅਜਾਇਬ ਘਰਾਂ ਤੇ ਪਾਰਕਾਂ ਨੂੰ ਖੁੱਲੇ ਰੱਖਣ ਲਈ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਅਸੀਂ ਇਸ ਸਾਲ ਦੁਬਾਰਾ ਪਹਿਲਕਦਮੀ ਦਾ ਨਵੀਨੀਕਰਨ ਕਰ ਰਹੇ ਹਾਂ ਕਿਉਕਿ 25 ਅਪ੍ਰੈਲ ਤਿੰਨ ਨਵੇਂ ਮੁਫਤ ਦਿਨਾਂ ਵਿੱਚੋਂ ਪਹਿਲਾ ਦਿਨ ਹੋਵੇਗਾ ਤੇ ਅਸੀਂ ਇਸਨੂੰ ਰਾਸ਼ਟਰ ਲਈ ਸੱਭਿਆਚਾਰ ਦੇ ਸਥਾਨਾਂ 'ਤੇ ਜਾਣ ਲਈ ਇੱਕ ਉੱਚ ਪ੍ਰਤੀਕ ਸਮਾਗਮ ਨਾਲ ਜੋੜਨਾ ਚਾਹੁੰਦਾ ਹਾਂ। ਤਾਂ ਜੋ ਦੇਸ਼ ਵਾਸੀ ਰਲ-ਮਿਲ ਕੇ ਇਨ੍ਹਾਂ ਸਮਾਗਮ ਨੂੰ ਮਨਾ ਸਕਣ ਤੇ ਇਟਲੀ ਦੀ ਮਹਾਨ ਸੱਭਿਆਤਾ ਨੂੰ ਸਮਝ ਸਕਣ। ਦੱਸਣਯੋਗ ਹੈ ਕਿ 25 ਅਪ੍ਰੈਲ, 1945 ਨੂੰ ਇਟਲੀ ਦੇਸ਼ ਤਾਨਾਸ਼ਾਹੀ ਰਾਜ ਤੋਂ ਆਜ਼ਾਦ ਹੋਇਆ ਸੀ ਤੇ 2 ਜੂਨ 1946 ਨੂੰ ਦੇਸ਼ ਨੂੰ ਗਣਤੰਤਰ ਰਾਜ ਲਾਗੂ ਹੋਇਆ ਸੀ ਤੇ 4 ਨਵੰਬਰ 1922 ਨੂੰ ਇਟਲੀ ਦੇਸ਼ ਦੇ ਵਾਸੀ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ। ਦੂਜੇ ਪਾਸੇ ਇਟਲੀ ਦੇ ਸੱਭਿਚਾਰਕ ਮੰਤਰੀ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਦੇਸ਼ ਦੇ ਨਾਗਰਿਕਾਂ ਵਿੱਚ ਖੁਸ਼ੀ ਪਾਈ ਦਾ ਰਹੀ ਹੈ ਕਿਉਕਿ ਜੋ ਲੋਕ ਇਨ੍ਹਾ ਇਤਿਹਾਸਿਕ ਦੇ ਪੁਰਾਤਨ ਪਾਰਕਾਂ ਨੂੰ ਦੇਖਣ ਤੋਂ ਆਸਮਰੱਥ ਸਨ ਉਨ੍ਹਾਂ ਲਈ ਇਹ ਇਤਿਹਾਸਿਕ ਦਿਨ ਤੇ ਸਮਾਂ ਬਹੁਤ ਹੀ ਸੁਭਾਗਾਂ ਭਰਿਆਂ ਸਾਬਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।