ਇਟਲੀ ਦੇ ਮਾਨਤੋਵਾ ''ਚ ਹੋਇਆ ਸਾਲ ਦਾ ਪਹਿਲਾ ਕਬੱਡੀ ਟੂਰਨਾਮੈਂਟ
Tuesday, May 07, 2024 - 02:12 PM (IST)
ਮਿਲਾਨ (ਸਾਬੀ ਚੀਨੀਆ, ਟੇਕ ਚੰਦ): ਹਰ ਸਾਲ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆ ਦੁਆਰਾ ਮਾਂ ਖੇਡ ਕਬੱਡੀ ਦੇ ਵੱਖ ਵੱਖ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਟਲੀ ਵਿੱਚ ਇਸ ਸਾਲ ਦਾ ਪਹਿਲਾ ਕਬੱਡੀ ਟੂਰਨਾਮੈਂਟ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਕਸਤੀਲਿੳਨੇ ਦੇਲੇ ਸਤੀਏਵੇਰੇ ਵਿਖੇ ਕਰਵਾਇਆ ਗਿਆ। ਜੋ ਕਿ ਬੇੱਹਦ ਸਫਲ ਰਿਹਾ। ਪੰਜਾਬ ਯੂਥ ਸਪੋਰਟਸ ਅਤੇ ਕਲਚਰਲ ਕਲੱਬ ਮਾਨਤੋਵਾ ਵੱਲੋਂ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੇ ਮੈਂਬਰਾਂ ਨੇ ਆਪਣੇ ਯੋਗਦਾਨ ਸਦਕਾ ਟੂਰਨਾਮੈਂਟ ਨੂੰ ਯਾਦਗਾਰੀ ਬਣਾ ਦਿੱਤਾ।
ਫਾਈਨਲ ਵਿੱਚ ਧੰਨ ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਨੇ ਅਜਾਦ ਸਪੋਰਟਸ ਕਲੱਬ ਮਾਨਤੋਵਾ ਆਰੇਸੋ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਮ ਕਰ ਲਿਆ ਅਤੇ 2100 ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ। ਜਦਕਿ ਦੂਸਰੇ ਸਥਾਨ 'ਤੇ ਆਈ ਅਜਾਦ ਸਪੋਰਟਸ ਕਲੱਬ ਮਾਨਤੋਵਾ ਆਰੇਸੋ ਟੀਮ ਨੂੰ 1800 ਯੂਰੋ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੇਸਟ ਰੇਡਰ ਦਾ ਖਿਤਾਬ ਢੁੱਡ ਬਾਜਵਾ ਅਤੇ ਬੇਸਟ ਜਾਫੀ ਦਾ ਖਿਤਾਬ ਇੰਦਰ ਨਾਗਰਾ ਨੂੰ ਦਿੱਤਾ ਗਿਆ। ਇਸ ਮੌਕੇ ਕਰਵਾਏ ਨੈਸ਼ਨਲ ਕਬੱਡੀ ਦੇ ਮੁਕਾਬਲਿਆਂ ਵਿੱਚ ਫਤਿਹ ਸਪੋਰਟਸ ਕਲੱਬ ਬੈਰਗਮੋ ਪਹਿਲੇ ਅਤੇ ਕਬੱਡੀ ਸਪੋਰਟਸ ਕਲੱਬ ਫਿਰੈਂਸਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ : 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਇਸ ਮੌਕੇ ਬੱਚਿਆਂ ਦੀਆ ਦੌੜਾਂ ਅਤੇ ਡੰਡ ਬੈਠਕਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਦੁਆਰਾ ਟੂਰਨਾਮੈਂਟ ਮੌਕੇ ਸਹਿਯੋਗ ਕਰਨ ਵਾਲੇ ਸਾਥੀਆਂ, ਪ੍ਰਮੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਬੱਡੀ ਟੂਰਨਾਂਮੈਂਟ ਵਿਚ ਬੁੱਬੂ ਜਲੰਧਰੀਆ, ਅਮਨ ਅਤੇ ਮੋਹਿਤ ਦੁਆਰਾ ਵਧੀਆ ਕੁਮੈਂਟਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਪੰਜਾਬ ਦੇ ਮਸ਼ਹੂਰ ਕਲਾਕਾਰ ਬਲਰਾਜ ਬਿਲਗਾ ਨੇ ਵੀ ਟੂਰਨਾਮੈਂਟ ਵਿੱਚ ਹਾਜਰੀ ਭਰੀ ਅਤੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪ੍ਰਬੰਧਕ ਗੁਰਿੰਦਰ ਸਿੰਘ ਚੈੜੀਆ, ਜੀਤਾ ਬਿਲਗਾ, ਲੱਕੀ ਕਸਤੀਲਿੳਨੇ (ਬੈਸਟ ਲੱਕੀ), ਸੁਖਪ੍ਰੀਤ ਸਿੰਘ ਅਤੇ ਮਨਜੀਤ ਸਿੰਘ(ਮਨਜੀਤ ਪੈਂਤੇਤੇ) ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਪ੍ਰਮੋਟਰਾਂ ਅਤੇ ਸਪੋਟਰਾਂ ਨੂੰ ਟੂਰਨਾਮੈਂਟ ਦੇ ਸਫਲ ਹੋਣ ਦੀ ਵਧਾਈ ਦਿੱਤੀ ਅਤੇ ਵਿਸ਼ੇਸ਼ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।