ਰਾਮਦੇਵ ਦੇ ਵਕੀਲ ਬੋਲੇ, 67 ਅਖਬਾਰਾਂ ’ਚ ਛਪਵਾਇਆ ਮੁਆਫੀਨਾਮਾ, ਕੋਰਟ ਨੇ ਕਿਹਾ- ਰਿਕਾਰਡ ’ਚ ਜਮ੍ਹਾ ਕਰੋ

Wednesday, Apr 24, 2024 - 01:24 PM (IST)

ਨਵੀਂ ਦਿੱਲੀ, (ਭਾਸ਼ਾ)- ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਬਾਲਕ੍ਰਿਸ਼ਨ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਗੁੰਮਰਾਹਕੁੰਨ ਵਿਗਿਆਪਨ ਮਾਮਲੇ ’ਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਅਖਬਾਰਾਂ ’ਚ ਬਿਨਾਂ ਸ਼ਰਤ ਮੁਆਫੀ ਪ੍ਰਕਾਸ਼ਿਤ ਕੀਤੀ ਹੈ। ਜਸਟਿਸ ਹਿਮਾ ਕੋਹਲੀ ਅਤੇ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਵਕੀਲ ਨੂੰ ਅਖਬਾਰਾਂ ਵਿਚ ਛਪੇ ਮੁਆਫਾਨਾਮੇ ਨੂੰ ਦੋ ਦਿਨਾਂ ਦੇ ਅੰਦਰ ਰਿਕਾਰਡ ’ਚ ਪੇਸ਼ ਕਰਨ ਨੂੰ ਕਿਹਾ।

ਰਾਮਦੇਵ ਅਤੇ ਬਾਲਕ੍ਰਿਸ਼ਨ ਵੱਲੋਂ ਪੇਸ਼ ਵਕੀਲ ਨੇ ਬੈਂਚ ਨੂੰ ਕਿਹਾ ਕਿ ਉਹ ਆਪਣੀਆਂ ਗਲਤੀਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਵਾਧੂ ਇਸ਼ਤਿਹਾਰ ਵੀ ਜਾਰੀ ਕਰਨਗੇ। ਦੋਵਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਨੂੰ ਦੇਸ਼ ਭਰ ਦੇ 67 ਅਖਬਾਰਾਂ ’ਚ ਮੁਆਫੀਨਾਮਾ ਪ੍ਰਕਾਸ਼ਿਤ ਕਰਾਇਆ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।


Rakesh

Content Editor

Related News