ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ''ਚ ਹੋਵੇਗਾ ਮਹਾਨ ਕੀਰਤਨ ਦਰਬਾਰ

04/16/2024 1:13:52 PM

ਮਿਲਾਨ ਇਟਲੀ ( ਸਾਬੀ ਚੀਨੀਆ ) - ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਲਗਾਤਾਰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਏ ਜਾ ਰਹੇ ਹਨ।  ਪਿਛਲੇ ਢਾਈ ਦਹਾਕਿਆਂ  ਤੋਂ ਵੱਧ ਸਮੇਂ ਤੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਹਰ ਸਾਲ ਖਾਲਸੇ ਦੇ ਪ੍ਰਗਟ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਸਨ ਪਰ ਇਸ ਵਾਰ ਪ੍ਰਬੰਧਕਾਂ ਨੇ ਇਸ ਵਿੱਚ ਫੇਰ ਬਦਲ ਕਰਦਿਆਂ ਹੋਇਆ ਪ੍ਰੋਗਰਾਮ ਨੂੰ ਨਗਰ ਕੀਰਤਨ ਦੀ ਬਜਾਏ ਕੀਰਤਨ ਦਰਬਾਰ ਦੇ ਰੂਪ ਵਿੱਚ ਕਰਵਾਉਣ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ :       ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ, ਹੋਈ 15 ਸਾਲ ਦੀ ਜੇਲ੍ਹ

ਗੁਰਦੁਆਰਾ ਹਰਗੋਬਿੰਦ ਸੇਵਾ ਸੋਸਾਇਟੀ (ਮਾਸੀਮੀਨਾ) ਦੀ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਢਾਈ ਦਹਾਕਿਆਂ  ਤੋਂ ਰੋਮ ਦੀ ਰਾਜਧਾਨੀ ਵਿਖੇ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਸੀ ਪਰ ਇਸ ਸਾਲ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਖਾਲਸਾ ਪੰਥ 325 ਵੇਂ ਪ੍ਰਗਟ ਦਿਹਾੜੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਰਤਨ ਦਰਬਾਰ ਦੇ ਰੂਪ ਵਿਚ ਮਨਾਇਆ ਜਾਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਪੂਰੀ ਇਟਲੀ ਤੋਂ ਹੁੰਮ ਹੁਮਾ ਕੇ ਪਹੁੰਚਣਗੀਆਂ ਅਤੇ ਕੀਰਤਨ ਦਰਬਾਰ ਵਿੱਚ ਸ਼ਮੂਲੀਅਤ ਕਰਕੇ ਆਪਣਾ ਜੀਵਨ ਸਫਲਾ ਬਣਾਉਣਗੀਆਂ।

ਇਹ ਵੀ ਪੜ੍ਹੋ :     ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫੋਨ ਕਾਲ ਦਾ ਕਮਾਲ, ਜਹਾਜ਼ 'ਚ ਫਸੇ 17 ਭਾਰਤੀਆਂ ਨੂੰ ਲੈ ਕੇ ਮਿਲੀ ਖੁ਼ਸ਼ਖ਼ਬਰੀ

ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਲਾਸੀਓ ਦੇ ਵੱਖ ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਰ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ ਜਾਣਗੇ ਇਸ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਤੋਂ ਇਲਾਵਾ ਯੂਕੇ ਦੀ ਧਰਤੀ ਤੋਂ ਭਾਈ ਦਲਬੀਰ ਸਿੰਘ ਭਾਈ ਭਗਵੰਤ ਸਿੰਘ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਚੇਤ ਸਿੰਘ ਦਾ ਕਵੀਸ਼ਰੀ ਜਥਾ ਵੀ ਉਚੇਚੇ ਤੌਰ 'ਤੇ ਪਹੁੰਚ ਕੇ ਆਈਆਂ ਹੋਈਆਂ ਸੰਗਤਾਂ ਨੂੰ ਗੌਰਵਮਈ ਸਿੱਖ ਇਤਿਹਾਸ ਸਰਵਣ ਕਰਵਾਏਗਾ।

ਇਹ ਵੀ ਪੜ੍ਹੋ :      ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ

ਪ੍ਰਬੰਧਕ ਕਮੇਟੀ ਨੇ ਲਾਸੀਓ ਗੁਰਦੁਆਰਿਆ ਦੀਆਂ ਸਮੂਹ੍ਹ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਤੋਂ ਸਹਿਯੋਗ ਮੰਗਦਿਆਂ ਹੋਇਆਂ ਆਖਿਆ ਹੈ ਕਿ ਉਹਨਾਂ ਨੇ ਇਸ ਕੀਰਤਨ ਦਰਬਾਰ ਨੂੰ ਕਰਵਾਉਣ ਲਈ ਜੋ ਫੈਸਲਾ ਲਿਆ ਉਸ ਦਾ ਮੰਤਵ ਹੈ ਕਿ ਸੰਗਤਾਂ ਇੱਕ ਜਗ੍ਹਾ ਬੈਠ ਕਰਕੇ ਗੁਰਬਾਣੀ ਸਰਵਣ ਕਰਨ ਉਨਾਂ ਸੰਗਤਾਂ ਨੂੰ ਸਹਿਯੋਗ ਦੇਣ ਅਤੇ ਪੰਡਾਲ ਵਿੱਚ ਮਿਲ ਕੇ ਬੈਠਣ ਦੀ ਅਪੀਲ ਕੀਤੀ ਹੈ। ਤਾਂ ਜੋ ਆਏ ਜਥਿਆਂ ਤੋਂ ਕੀਰਤਨ ਵਿਚਾਰਾਂ ਸਰਵਣ ਕੀਤੀਆਂ ਜਾਣ। ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਹੈ ਕਿ ਰਾਜਧਾਨੀ ਦੇ ਮੈਨ ਚੌਂਕ ਪਿਆਸਾਂ ਵਿਕਟੋਰੀਆ ਵਿਚ ਹੋਣ ਵਾਲੇ ਇਸ ਧਾਰਮਿਕ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ  ਚਾੜ੍ਹਿਆ ਜਾਵੇ। ਇਸ ਮੌਕੇ ਤੇ ਬਾਹਰੋਂ ਆਏ ਹੋਏ ਉੱਚ ਅਧਿਕਾਰੀਆਂ ਅਤੇ ਸੇਵਾਵਾਂ ਵਿੱਚ ਹਿੱਸਾ ਪਾਉਣ ਵਾਲੇ ਸਮੂਹ ਸੇਵਾਦਾਰਾਂ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ :      ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News