ਇਟਲੀ : ਮਨਾਇਆ ਗਿਆ ਰੋਮ ਦਾ 2,777ਵਾਂ ਸਥਾਪਨਾ ਦਿਵਸ

Monday, Apr 22, 2024 - 03:26 PM (IST)

ਇਟਲੀ : ਮਨਾਇਆ ਗਿਆ ਰੋਮ ਦਾ 2,777ਵਾਂ ਸਥਾਪਨਾ ਦਿਵਸ

ਰੋਮ (ਯੂ. ਐਨ. ਆਈ.): ਇਟਲੀ ਦੀ ਰਾਜਧਾਨੀ ਰੋਮ ਦੀ ਸਥਾਪਨਾ ਦੀ 2,777ਵੀਂ ਵਰ੍ਹੇਗੰਢ ਮੌਕੇ ਪੂਰਾ ਸ਼ਹਿਰ ਐਤਵਾਰ ਨੂੰ ਸੰਗੀਤ ਸਮਾਰੋਹਾਂ, ਪ੍ਰਦਰਸ਼ਨੀਆਂ, ਜਸ਼ਨਾਂ ਅਤੇ 2,000 ਤੋਂ ਵੱਧ ਜਰਨੈਲਾਂ, ਸੈਂਚੁਰੀਅਨਾਂ, ਸੈਨੇਟਰਾਂ, ਗਲੇਡੀਏਟਰਾਂ, ਵੈਸਟਲਾਂ, ਪੁਜਾਰੀ ਅਤੇ ਰਈਸਾਂ ਦੇ ਰੂਪ ਵਿਚ ਮਾਰਚ ਕਰ ਰਿਹੇ ਲੋਕਾਂ ਦੀ ਪਰੇਡ ਨਾਲ ਗੂੰਜ ਉਠਿਆ। ਸੇਂਚੁਰੀਅਨ ਦੇ ਰੂਪ ਵਿਚ ਐਤਵਾਰ ਦੀ ਪਰੇਡ ਵਿਚ ਹਿੱਸਾ ਲੈਣ ਵਾਲੇ 29 ਸਾਲਾ ਕੌਫੀ ਬਾਰ ਵਰਕਰ, ਮੈਕਰ ਕੋਂਟਾਰੀਨੀ ਨੇ ਦੱਸਿਆ ਕਿ ਇਹ ਜਸ਼ਨ ਸੈਲਾਨੀਆਂ ਅਤੇ ਵਿਦਿਆਰਥੀਆਂ ਨੂੰ ਦਿਖਾਉਣ ਦੇ ਨਾਲ-ਨਾਲ ਇਸ ਇਤਿਹਾਸਕ ਸ਼ਹਿਰ ਦੇ ਇਤਿਹਾਸ ਪ੍ਰਤੀ ਸਨਮਾਨ ਪ੍ਰਦਰਸ਼ਿਤ ਕਰਨ ਦਾ ਇੱਕ ਤਰੀਕਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੁਵੈਤ 'ਚ ਪਹਿਲੀ ਵਾਰ 'ਹਿੰਦੀ' 'ਚ ਰੇਡੀਓ ਦਾ ਪ੍ਰਸਾਰਣ, ਭਾਰਤੀ ਦੂਤਘਰ ਨੇ ਕੀਤੀ ਸ਼ਲਾਘਾ

ਰੋਮ ਦੀ ਸਥਾਪਨਾ 21 ਅਪ੍ਰੈਲ 753 ਈ.ਪੂ. ਨੂੰ ਹੋਈ ਸੀ। ਅਮਰੀਕਾ ਦੇ ਫਲੋਰੀਡਾ ਸੂਬੇ ਤੋਂ ਇੱਥੇ ਆਏ ਪ੍ਰੈਸਟਨ ਜੁਆਨ ਲੋਰੀਆ ਨੇ ਕਿਹਾ ਕਿ ਸ਼ਹਿਰ ਵਿੱਚ ਛੁੱਟੀਆਂ ਦੌਰਾਨ ਦਿਨ ਦਾ ਜਸ਼ਨ ਇੱਕ ਖੁਸ਼ੀ ਦਾ ਮਾਹੌਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰੋਮ 'ਚ ਵੀਕੈਂਡ ਲਈ ਹੋਟਲ ਦੀ ਬੁਕਿੰਗ ਆਮ ਨਾਲੋਂ ਜ਼ਿਆਦਾ ਸੀ। ਸੁਰੱਖਿਆ ਅਤੇ ਟ੍ਰੈਫਿਕ ਕੰਟਰੋਲ ਲਈ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News