ਇਟਲੀ ਦੀਆਂ ਪੰਜਾਬਣਾਂ ਨੇ ''ਮਹਿਲਾ ਦਿਵਸ'' ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

Thursday, Apr 18, 2024 - 05:01 PM (IST)

ਇਟਲੀ ਦੀਆਂ ਪੰਜਾਬਣਾਂ ਨੇ ''ਮਹਿਲਾ ਦਿਵਸ'' ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਬਰੇਸ਼ੀਆ(ਕੈਂਥ) - ਇਟਲੀ ਦੇ ਸ਼ਹਿਰ ਕਸਤੇਲ ਸਨਜਵਾਨੀ (ਪਿਚੈਂਸਾ) ਦੇ ਤਾਜ ਮਹਿਲ ਰੈਸਟੋਰੈਂਟ ਵਿਖੇ ਇਲਾਕੇ ਦੀਆਂ ਸਮੂਹ ਪੰਜਾਬਣਾਂ ਵਲੋਂ ਰਲ ਮਿਲ ਕੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬਣਾਂ ਵਲੋਂ ਅਮੀਰ ਪੰਜਾਬੀ ਵਿਰਸੇ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। 

ਇਹ ਵੀ ਪੜ੍ਹੋ: ਮੁਈਜ਼ੂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਲੀਕ ਹੋਈ ਰਿਪੋਰਟ ਕਾਰਨ ਮਾਲਦੀਵ 'ਚ ਵਿਵਾਦ

ਇਸ ਮੌਕੇ ਪਿਚੈਂਸਾ ਦੇ ਸਿਹਤ ਵਿਭਾਗ ਵਿੱਚ ਜਿੰਮੇਵਾਰੀ ਨਿਭਾ ਰਹੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਪੰਜਾਬਣ ਪਰਮਿੰਦਰ ਕੌਰ ਦਾ ਸਮਾਜ ਸੇਵੀ ਖੇਤਰ ਵਿੱਚ ਸੇਵਾ ਨਿਭਾਉਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਨੂੰ ਕਰਵਾਉਣ ਵਿੱਚ ਨੀਲਮ ਕੁਮਾਰੀ,ਬਲਵੀਰ ਕੌਰ, ਅਮਨਦੀਪ ਕੌਰ,ਸਰਬਜੀਤ ਕੌਰ,ਜਸਪਾਲ ਕੌਰ,ਅਮਰਪ੍ਰੀਤ ਕੌਰ,ਤਰਨਜੀਤ ਕੌਰ,ਸ਼ੈਫਾਲੀ, ਮਨਿੰਦਰ ਕੌਰ ਅਤੇ ਸੋਨੀਆ ਠਾਕੁਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਕੈਨੇਡਾ 'ਚ ਮੁਸਲਮਾਨਾਂ ਲਈ 'ਹਲਾਲ ਮੋਰਟਗੇਜ' ਪੇਸ਼ ਕਰਨਗੇ ਟਰੂਡੋ, ਵਿਦੇਸ਼ੀਆਂ 'ਤੇ ਘਰ ਖਰੀਦਣ 'ਤੇ ਲਾਈ ਪਾਬੰਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News